Posted in Uncategorized

ਬਰਗਾੜੀ ਮੋਰਚਾ

ਸਰਬੱਤ ਖਾਲਸਾ ਵੱਲੋ ਬਣਾੲੇ ਗੲੇ ਜਥੇਦਾਰ ਸਾਹਿਬਾਨਾਂ ਅਤੇ ਸਾਰੀ ਕੋਮ ਵੱਲੋਂ ਬਰਗਾੜੀ ਦੀ ਦਾਣਾ ਮੰਡੀ ਵਿਚ ਮੋਰਚਾ ਲੱਗਿਆ ਹੋਇਆ ਹੈ

ੲਿਸ ਮੋਰਚੇ ਦੀਅਾ ਮੰਗਾ ਹਨ

੧ ਬੰਦੀ ਸਿੰਘ ਜੋ ਸਜ਼ਾਵਾ ਪੂਰੀਅਾ ਕਰ ਚੁੱਕੇ ਹਨ ੳੁਹਨਾ ਨੂੰ ਜੇਲ੍ਹ ਚੋ ਬਰੀ ਕੀਤਾ ਜਾਵੇ

੨ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਕਰਨ ਵਾਲੇ ਦੋਸ਼ੀਅਾ ਨੂੰ ਸਜ਼ਾ ਦਿੱਤੀ ਜਾਵੇ

੩ ਬਰਗਾੜੀ ਗੋਲੀ ਕਾਂਡ, ਬਹਿਬਲ ਕਲਾ ਗੋਲੀ ਕਾਂਡ ਅਤੇ ਕੋਟਕਪੁਰਾ ਕਾਡ ਵਿੱਚ ਦੋਸ਼ੀ ਪੁਲਿਸ ਮੁਲਾਜ਼ਮਾ ਨੂੰ ਸਜ਼ਾ ਦਿੱਤੀ ਜਾਵੇ , ਜਿੰਨਾਂ ਨੇ ਦੋ ਨੋਜਵਾਨਾ ਨੂੰ ਗੋਲੀ ਮਾਰਕੇ ਸ਼ਹਿਦ ਕਰ ਦਿੱਤਾ ਸੀ ਅਤੇ ਸਿੰਘਾਂ ਨੂੰ ਡਾ ਗਾ ਮਾਰ ਮਾਰ ਗੁਲਾਮੀ ਦਾ ਅਹਿਸਾਸ ਕਰਵਾਇਆ ਸੀ,

ੲਿਹਨਾ ਮੰਗਾ ਨੂੰ ਪੂਰਾ ਕਰਵਾੳੁਣ ਲੲੀ ਕੋਮ ਸੰਘਰਸ਼ ਕਰ ਰਹੀ ਹੈਂ, ਸਿੰਘ ਸਾਹਿਬਾਨਾਂ ਨੇ ਮੋਰਚਾ ਲਗਾਇਆ ਹੈਂ,

ਹੁਣ ਮੋਕੇ ਦੀ ਕਾਂਗਰਸ ਸਰਕਾਰ ਹੈਂ , ੲਿਹ ਜੋ ਕੁਝ ਸਿੱਖ ਕੋਮ ਨਾਲ ਹੋੲੀਅਾ ਸੀ ੲਿਹ ਬਾਦਲ ਦਲ ਦੀ ਸਰਕਾਰ ਸਮੇਂ ਹੋੲੀਅਾ ਸੀ, ਜਿਸ ਤੋ ਬਾਅਦ ਬਾਦਲ ਸਰਕਾਰ ਨੇ ਜੋਰਾ ਸਿੰਘ ਸਾਬਕਾ ਜੱਜ ਦਾ ੲਿਕ ਜਾਚ ਕਮਿਸ਼ਨ ਬਣਾਇਆ ਸੀ, ਜੋਰਾ ਸਿੰਘ ਕਮਿਸ਼ਨ ਨੇ ਜਾਂਚ ਪੂਰੀ ਕੀਤੀ, ਪਰ ਬਾਦਲ ਪਰਿਵਾਰ ਨੇ ਕਮਿਸ਼ਨ ਦੀ ਰਿਪੋਰਟ ੳੁਪਰ ਕੋੲੀ ਕਾਰਵਾਈ ਨਹੀਂ ਕੀਤੀ, ੳੁਸ ਤੋ ਬਾਅਦ ਕਾਗਰਸ ਪਾਰਟੀ ਦੀ ਸਰਕਾਰ ਬਣੀ ਅਤੇ ੲਿਕ ਨਵਾ ਕਮਿਸ਼ਨ ਸਾਬਕਾ ਜੱਜ ਦਾ ਜਾਂਚ ਕਮਿਸ਼ਨ ਬਣਾ ਦਿੱਤਾ , ਜਿਸ ਦੇ ਜੱਜ ਰਣਜੀਤ ਸਿੰਘ ਸਨ, ਜਿਨਾ ਤੋ ਡਰਦੇ ਹੋੲੇ ਬਾਦਲ ਪਰਿਵਾਰ ਨੇ ਸਾਬਕਾ ਜੱਜ ਰਣਜੀਤ ਸਿੰਘ ੳੁਪਰ ਸਵਾਲ ਕਰਨੇ ਸੁਰੂ ਕਰ ਦਿੱਤੇ ਸਨ, ਅਤੇ ਜਦੋ ਜੱਜ ਸਾਹਿਬ ਨੇ ਰਿਪੋਰਟ ਪੇਸ਼ ਕੀਤੀ ਤਾ ਬਾਦਲ ਦਲ ਡਰਦਾ ਹੋੲੀਅਾ ਰਿਪੋਰਟ ੳੁਪਰ ਸਵਾਲ ਖੜੇ ਕਰਨ ਲੱਗ ਗਿਅਾ,

ਪਹਿਲੀ ਬਾਰ ਵਿਧਾਨ ਸਭਾ ਦਾ ਸ਼ੈਸਨ ਲਾੲਿਵ ਹੋੲੇ ਅਾ ਜਿਸ ਵਿਚ ਕਾਂਗਰਸ ਸਰਕਾਰ ਅਤੇ ਵਿਰੋਧੀ ਪਾਰਟੀ ਅਾਮ ਅਾਦਮੀ ਪਾਰਟੀ ਨੇ ਅਾਪਣੇ ਅਾਪਣੇ ਵਿਚਾਰ ਰੱਖੇ,

ੲਿਸ ਵਾਰ ਬਾਦਲ ਪਰਿਵਾਰ ਅਤੇ ਬਾਦਲ ਦਲ ਵਿਧਾਨ ਸਭਾ ਵਿਚੋ ਵਾਕਅਾੳੁਟ ਕਰ ਗਿਆ

ਵਿਧਾਨ ਸਭਾ ਵਿਚ ਸਰਕਾਰ ਦੇ ਪੰਜ ਕੈਬਨਿਟ ਮੰਤਰੀ ਅਤੇ ਵਿਧਾੲਿਕਾ ਨੇ ਮੰਗਾ ਰੱਖਿਆ ਕੀ ਸਰਕਾਰ ਬਾਦਲ ਪਰਿਵਾਰ ਦੇ ਦੋਸ਼ੀਅਾ ਅਤੇ ਪੁਲਿਸ ਵਾਲੇ ਦੋਸ਼ੀਅਾ ਅਤੇ ਡੇਰੇ ਵਾਲੇ ਦੇ ਚਮਚੇ ਅਾ ਨੂੰ ਸਜ਼ਾ ਦੇਣ ਲੲੀ ੲਿਹਨਾ ੳੁਪਰ ਕਾਰਵਾਈ ਕਰੇ, ਵਿਰੋਧੀ ਧਿਰ ਵੱਲੋ ਹਰਪਾਲ ਚੀਮਾ, ਸੁਖਪਾਲ ਖਹਿਰਾ, ਫੂਲਕਾ ਅਤੇ ਕੰਨਵਰ ਸੰਧੂ ਵਰਗੇ ਵਿਧਾੲਿਕਾ ਨੇ ਅਵਾਜ਼ ਬੁਲੰਦ ਕੀਤੀ,

ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਹਾਰਾਜਾ ਪਟਿਆਲਾ ਨੇ ਪਹਿਲਾ ਚਾੜ ਪਾੳੁਦੇ ਹੋੲੇ ਕਿਹਾ ਕੀ ਤੁਸੀਂ ਮਜੀਠੀਆ ਪਰਿਵਾਰ ਬਾਰੇ ਨਹੀਂ ਜਾਣਦੇ ਹੋ, ਮਜੀਠੀਆ ਪਰਿਵਾਰ ਬਹੁਤ ਵੱਡਾ ਹੈਂ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਦੇ ਨਾਲ ਮਜੀਠੀਆ ਪਰਿਵਾਰ ਦੀ ਧੀ ਦਾ ਵਿਅਾਹ ਹੋੲੇ ਅਾ ਸੀ, ਮਜੀਠੀਆ ਦੇ ਦਾਦਾ ਅਤੇ ਪਿਤਾ ਮੇਰੇ ਬਹੁਤ ਕਰੀਬੀ ਰਹੇ ਹਨ, ੲਿਹ ਬਹੁਤ ਵੱਡਾ ਪਰਿਵਾਰ ਹੈਂ, ੲਿਹ ਕਹਿੰਦੇ ਹੋੲੇ ਮਜਾਕੀਅਾ ਲਹਿਜੇ ਚ ਕਿਹਾ ਕੀ ੲਿਹ ਪਤਾ ਨਹੀ ਬਿਕਰਮ ਕਿਥੋ ਅਾ ਗਿਅਾ,

ਪਰ ਜੋ ਸੰਦੇਸ਼ ਕੈਪਟਨ ਅਮਰਿੰਦਰ ਸਿੰਘ ਜੀ ਨੇ ਅਫਸ਼ਰ ਅਤੇ ਅਾਪਣੇ ਮੰਤਰੀਅਾ ਨੂੰ ਦੇਣਾ ਸੀ ੳੁਹ ੳੁਹਨਾ ਤੱਕ ਬਿਨਾ ਦੇਰੀ ਪਹੁੰਚ ਗਿਆ ਸੀ, ਸਮਝਦਾਰ ਨੂੰ ੲਿਸਾਰਾ ਕਾਫ਼ੀ ਹੁੰਦਾ ਹੈਂ,

ਸਿੱਖ ਕੋਮ ਕਦੋ ੲਿਕਜੁਟ ਹੋੲੇਗੀ , ਕਦੋਂ ੲਿਹਨਾ ਦਾ ਖੂਨ ੳੁਬਾਲਾ ਮਾਰੇਗਾ, ਅਾਪਣੇ ਪਿਤਾ ਦੀ ਹੋੲੀ ਬੇਅਦਵੀ ਲੲੀ ਸਾਡੇ ਲੋਕ ਜਾਤ ਪਾਤ ਤੋ ੳੁਪਰ ੳੁੱਠ ਕਰ ਕਦੋਂ ਬਰਗਾੜੀ ਮੋਰਚੇ ਚ ਪਹੁੰਚ ਕਰ ਸਰਕਾਰ ਦੇ ਕੰਨ ਖੁੱਲਣ ਦਾ ਕਾਰਜ ਕਰੇਗੀ, ਬਰਗਾੜੀ ਮੋਰਚਾ

Posted in Uncategorized

ਸਾਕਾ ਨੀਲਾ ਤਾਰਾ

ਸਾਕਾ ਨੀਲਾ ਤਾਰਾ ਬਾਰੇ ਲਿਖੀ ਗਈ ਪਹਿਲੀ ਕਿਤਾਬ ਅਤੇ ਆਖ਼ਰੀ ਕਿਤਾਬ ‘ਚ ਇੱਕ ਗੱਲ ਸਾਂਝੀ ਹੈ ਕਿ ਭਾਰਤੀ ਫੌਜ ਨੂੰ ਇਸ ਕਰਕੇ ਵੱਧ ਨੁਕਸਾਨ ਉਠਾਉਣਾ ਪਿਆ, ਕਿਉਂਕਿ ਫੌਜ ਨੂੰ ਦਰਬਾਰ ਸਾਹਿਬ ਵੱਲ ਗ਼ੋਲੀ ਚਲਾਉਣ ਦਾ ਹੁਕਮ ਨਹੀਂ ਸੀ, ਕਿਉਂਕਿ ਸਿੱਖ ਖਾੜਕੂਆਂ ਦੇ ਮੋਰਚਿਆਂ ‘ਤੇ ਗੋਲੀ ਚਲਾਉਣ ਵੇਲੇ ਦਰਬਾਰ ਸਾਹਿਬ ਦੀ ਇਮਾਰਤ ਵਿਚਕਾਰ ਆਉਂਦੀ ਸੀ। ਬਲਿਊ ਸਟਾਰ ਤੋਂ ਬਾਅਦ ਇਸ ਸਾਕੇ ਬਾਰੇ ਸਭ ਤੋਂ ਪਹਿਲੀ ਕਿਤਾਬ ਮਾਰਕ ਟਲੀ ਅਤੇ ਸਤੀਸ਼ ਜੈਕਬ ਵਲੋਂ ਲਿਖੀ ਗਈ ਸੀ। ਇਹ ਕਿਤਾਬ ਨਵੰਬਰ 1985 ਵਿੱਚ ਛਪ ਕੇ ਸਾਹਮਣੇ ਆਈ। ਮਾਰਕ ਟਲੀ ਅਤੇ ਸਤੀਸ਼ ਜੈਕਬ ਬੀ.ਬੀ.ਸੀ. ਰੇਡੀਓ ਦੇ ਨਵੀਂ ਦਿੱਲੀ ‘ਚ ਪੱਤਰਕਾਰ ਸਨ। ਉਨਾਂ ਦਿਨਾਂ ‘ਚ ਟੈਲੀਵੀਜ਼ਨ ਦਾ ਇੱਕੋ ਇੱਕ ਚੈਨਲ ਦੂਰਦਰਸ਼ਨ ਸੀ, ਜੋ ਕਿ ਸਰਕਾਰ ਦੇ ਸਿੱਧੇ ਕਬਜ਼ੇ ਹੇਠ ਸੀ ਇਹੀ ਹਾਲ ਰੇਡੀਓ ਦਾ ਸੀ ਜੋ ਕਿ ਸਰਕਾਰ ਦੇ ਸਿੱਧੇ ਕਬਜ਼ੇ ਵਿੱਚ ਸੀ । ਇਸ ਕਰਕੇ ਸਰਕਾਰ ਨੂੰ ਨਾ ਭਾਉਣ ਵਾਲੀ ਕੋਈ ਵੀ ਖ਼ਬਰ ਟੀ.ਵੀ.-ਰੇਡੀਓ ‘ਤੇ ਨਸ਼ਰ ਨਹੀਂ ਸੀ ਹੋ ਸਕਦੀ। ਅਖ਼ਬਾਰਾਂ ਦਾ ਕੰਮ ਬੜਾ ਢਿੱਲਾ ਸੀ ਅਤੇ ਉਹ ਵੀ ਸਰਕਾਰ ਦੇ ਦਬਾਅ ਹੇਠ ਕੰਮ ਕਰ ਰਹੇ ਸਨ। ਬੀ.ਬੀ.ਸੀ. ਦੀ ਹਿੰਦੀ ਸਰਵਿਸ ਸ਼ਾਮ ਦੇ 8 ਵਜੇ ਨਸ਼ਰ ਹੁੰਦੀ ਸੀ, ਜਿਸ ਵਿੱਚ ਹਿੰਦੋਸਤਾਨ ਦੀ ਖ਼ਬਰਾਂ ਤੋਂ ਇਲਾਵਾ ਇੰਨਾਂ ਤੇ ਤਬਸਰੇ ਵੀ ਕੀਤੇ ਜਾਂਦੇ ਸਨ।

ਆਪ੍ਰੇਸ਼ਨ ਬਲਿਊ ਸਟਾਰ ਵੇਲੇ ਅਖ਼ਬਾਰਾਂ ਬੰਦ ਸਨ, ਸੋ ਬੀ.ਬੀ.ਸੀ. ‘ਤੇ ਹੀ ਸਾਰਿਆਂ ਦੀ ਟੇਕ ਸੀ। ਉਨਾਂ ਦਿਨਾਂ ‘ਚ ਲੰਡਨ ਤੋਂ ਚੱਲਣ ਵਾਲਾ ਬੀ. ਬੀ. ਸੀ. ਰੇਡੀਓ ਬਹੁਤ ਮਸ਼ਹੂਰ ਸੀ ਅਤੇ ਨਿਰਪੱਖ ਖਬਰਾਂ ਦਾ ਇੱਕੋ ਇਕ ਸਾਧਨ ਮੰਨਿਆ ਜਾਂਦਾ ਸੀ। ਬੀ.ਬੀ.ਸੀ. ਦੇ ਦੋਵੇਂ ਪੱਤਰਕਾਰ ਅਕਸਰ ਹੀ ਪੰਜਾਬ ਖਾਸਕਾਰ ਅੰਮ੍ਰਿਤਸਰ ਆਉਂਦੇ ਰਹਿੰਦੇ ਅਤੇ ਖ਼ਬਰਾਂ ਭੇਜਦੇ ਹੁੰਦੇ ਸੀ। ਜਦੋਂ 1 ਜੂਨ 1984 ਨੂੰ ਬੀ.ਬੀ.ਸੀ. ਦਾ ਪੱਤਰਕਾਰ ਮਾਰਕ ਟਲੀ ਅੰਮ੍ਰਿਤਸਰ ਆਇਆ ਤਾਂ ਹਾਲਾਤ ਇੰਨੇ ਤੇਜ਼ੀ ਨਾਲ ਅਗਾਂਹ ਵੱਧ ਰਹੇ ਸਨ ਕਿ ਉਹ ਉਦੋਂ ਤੱਕ ਦਿੱਲੀ ਵਾਪਸ ਨਾ ਮੁੜਿਆ, ਜਦੋਂ ਤੱਕ ਫੌਜ ਨੇ ਸਾਰੇ ਬਾਹਰਲੇ ਪੱਤਰਕਾਰਾਂ ਨੂੰ ਜ਼ਬਰਦਸਤੀ ਪੰਜਾਬੋਂ ਬਾਹਰ ਨਹੀਂ ਕੱਢਿਆ। ਸੋ,ਅਜਿਹੇ ਮੌਕੇ ਦੇ ਗ਼ਵਾਹ ਅਤੇ ਬੀ ਬੀ ਸੀ ਦਾ ਪੱਤਰਕਾਰ ਹੋਣ ਕਰਕੇ ਮਾਰਕ ਟਲੀ ਵੱਲੋਂ ਲਿਖੀ ਗਈ ਕਿਤਾਬ ਬਹੁਤ ਮਕਬੂਲ ਹੋਈ ਅਤੇ ਇਸਨੂੰ ਨਿਰਪੱਖ ਵੀ ਮੰਨਿਆ ਗਿਆ। ਕਿਉਂਕਿ ਵਿਦੇਸ਼ੀਆਂ ਦੇ ਪੰਜਾਬ ਵਿੱਚ ਦਾਖਲੇ ‘ਤੇ ਪਾਬੰਦੀ ਹੋਣ ਕਰਕੇ ਉਸਨੇ ਇਸ ਕੰਮ ਵਿੱਚ ਆਪਣੇ ਸਾਥੀ ਅਤੇ ਹਿੰਦੋਸਤਾਨੀ ਨਾਗਰਿਕ ਸਤੀਸ਼ ਜੈਕੋਬ ਨੂੰ ਕਿਤਾਬ ਦੇ ਲਿਖਾਰੀ ਵਜੋਂ ਹਿੱਸੇਦਾਰ ਬਣਾਇਆ।ਅੰਗਰੇਜ਼ੀ ‘ਚ ਛਪੀ ਇਸ ਕਿਤਾਬ ਦਾ ਨਾ ਹੈ ‘ਅੰਮ੍ਰਿਤਸਰ, ਮਿਿਸਜ਼ ਗਾਂਧੀਜ਼ ਲਾਸਟ ਬੈਟਲ’ (ਅੰਮ੍ਰਿਤਸਰ, ਸ਼੍ਰੀਮਤੀ ਗਾਂਧੀ ਦੀ ਆਖਰੀ ਜੰਗ )

ਬੀ ਬੀ ਸੀ ਦੇ ਪੱਤਰਕਾਰ ਮਾਰਕ ਟਲੀ ਦੁਆਰਾ ਲਿਖੀ ਕਿਤਾਬ ‘ਅੰਮ੍ਰਿਤਸਰ, ਮਿਿਸਜ਼ ਗਾਂਧੀਜ਼ ਲਾਸਟ ਬੈਟਲ’ (ਅੰਮ੍ਰਿਤਸਰ, ਸ਼੍ਰੀਮਤੀ ਗਾਂਧੀ ਦੀ ਆਖਰੀ ਜੰਗ ) ਵਿੱਚ ਦਿੱਤੇ ਦਰਬਾਰ ਸਾਹਿਬ ਦੇ ਨਕਸ਼ੇ ਦੀ ਤਸਵੀਰ।

ਲੋਕਾਂ ਨੂੰ ਆਪ੍ਰੇਸ਼ਨ ਬਲਿਊ ਸਟਾਰ ਬਾਰੇ ਵਧੇਰੇ ਜਾਣਕਾਰੀ ਸਭ ਤੋਂ ਪਹਿਲਾਂ ਇਸ ਕਿਤਾਬ ਤੋਂ ਹੀ ਮਿਲੀ। ਇਸ ਕਿਤਾਬ ਦੇ ਸਫ਼ਾ 180 ‘ਤੇ ਮਾਰਕ ਟਲੀ ਲਿਖਦੇ ਹਨ ਕਿ, ‘ਸਭ ਤੋਂ ਖਾਸ ਗ਼ੱਲ, ਇਹ ਹੈ ਕਿ ਗ਼ੋਲਡਨ ਟੈਂਪਲ ਦੀ ਇਮਾਰਤ ਨੂੰ ਕੋਈ ਨੁਕਸਾਨ ਨਹੀਂ ਪੁੱਜਿਆ, ਅਕਾਲ ਤਖ਼ਤ, ਦਰਸ਼ਨੀ ਡਿਉੜੀ ਅਤੇ ਲਾਇਬ੍ਰੇਰੀ ਦੇ ਮੁਕਾਬਲੇ। ਇਸ ਸਫ਼ਲਤਾ ਦਾ ਸਿਹਰਾ ਅਨੁਸ਼ਾਸ਼ਨ ਵਿੱਚ ਰਹਿਣ ਵਾਲੀ ਭਾਰਤੀ ਫੌਜ ਨੂੰ ਜਾਂਦਾ ਹੈ। 400 ਵਰਗ ਫੁੱਟ ਦੀ ਇਹ ਇਮਾਰਤ ਯੁੱਧ ਮੈਦਾਨ ਦੇ ਵਿਚਕਾਰ ਖੜੀ ਸੀ। ਜੇ ਫੌਜੀਆਂ ਨੇ ਆਪਣੇ ਮੇਜਰ ਜਰਨਲ ਬਰਾੜ ਦਾ ਹੁਕਮ ਨਾ ਮੰਨਿਆ ਹੁੰਦਾ ਤਾਂ ਹਰਮਿੰਦਰ ਸਾਹਿਬ ਦੀ ਇਮਾਰਤ ਨੂੰ ਯਕੀਨਨ ਬਹੁਤ ਨੁਕਸਾਨ ਪੁੱਜਣਾ ਸੀ।

ਹੁਣ ਸੁਣੋ ਜਨਰਲ ਬਰਾੜ ਦੀ ਆਪਣੇ ਹੱਥੀ ਲਿਖੀ ਕਿਤਾਬ ਵਿਚਲੀ ਕਹਾਣੀ- 2012 ਵਿੱਚ 14ਵੀਂ ਵਾਰ ਛਪੀ ‘ਓਪ੍ਰੇਸ਼ਨ ਬਲਿਊ ਸਟਾਰ ਅਸਲ ਕਹਾਣੀ’। ਇਸ ਕਿਤਾਬ ਸਫ਼ਾ 105 ‘ਤੇ ਜਨਰਲ ਬਰਾੜ ਆਖਦੇ ਹਨ ਕਿ, ”ਮੈਂ ਗਾਰਦ, ਪੈਰਾਂ ਕਮਾਂਡੋਆਂ ਤੇ ਐਸ.ਐਫ਼.ਐਫ਼ ਦੇ ਕਮਾਡਿੰਗ ਅਫ਼ਸਰਾਂ ਨੂੰ ਸੱਪਸ਼ਟ ਤੇ ਦੋ ਟੁੱਕ ਹਦਾਇਤਾਂ ਦਿੱਤੀਆਂ ਕਿ ਕਿਸੇ ਵੀ ਹਾਲਤ ਵਿੱਚ ਹਰਿਮੰਦਰ ਸਾਹਿਬ ਵੱਲ ਜਵਾਬੀ ਗ਼ੋਲੀ ਨਹੀਂ ਚਲਾਉਣੀ। ਫੱਟੜਾਂ ਤੇ ਮਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਸੀ ਅਤੇ ਇਸ ਘੜੀ ਜੋ ਹਾਲਾਤ ਸਨ ਉਹਨਾਂ ਵਿੱਚ ਫੱਟੜਾਂ ਨੂੰ ਬਾਹਰ ਕੱਢਣ ਦਾ ਕੰਮ ਵੀ ਖ਼ਤਰੇ ਤੋਂ ਖ਼ਾਲੀ ਨਹੀਂ ਸੀ। ਜਿਵੇਂ ਕਿ ਮੋਰਚਿਆਂ ਤੋਂ ਦੇਖਿਆ ਜਾ ਸਕਦਾ ਸੀ, ਇਹ ਇਸ ਹਿਸਾਬ ਨਾਲ ਖੜੇ ਕੀਤੇ ਗਏ ਸਨ ਕਿ ਹਰਿਮੰਦਰ ਸਾਹਿਬ ਦੀ ਕਿਸੇ ਵੀ ਬਾਹੀ ਵੱਲੋਂ ਕਾਰਵਾਈ ਕਰਨ ਵਾਲੇ ਜਵਾਨ ਸਹਾਮਣੇ ਪਾਸੇ ਹੀ ਬਾਹੀ ਤੋਂ ਕਾਰਗਰ ਗ਼ੋਲਾਬਾਰੀ ਦੀ ਮਾਰ ਹੇਠ ਆਉਂਦੇ ਸਨ ਅਤੇ ਬਹੁਤੀਆਂ ਹਾਲਤਾਂ ਵਿੱਚ ਜੇ ਜਵਾਬ ਵਿੱਚ ਗ਼ੋਲੀ ਚਲਾਈ ਜਾਂਦੀ ਤਾਂ ਹਰਿਮੰਦਰ ਸਾਹਿਬ ਸਿੱਧਾ ਗ਼ੋਲੀ ਦੀ ਮਾਰ ਦੀ ਰੇਖਾ ਵਿੱਚ ਆਉਂਦਾ ਸੀ। ਭਾਰੀ ਭੜਕਾਹਟ, ਫੱਟੜਾਂ ਤੇ ਮਰਨ ਵਾਲਿਆਂ ਦੀ ਵੱਡੀ ਗਿਣਤੀ ਅਤੇ ਅਜਿਹਾ ਜਾਨੀ ਨੁਕਸਾਨ ਉਠਾ ਰਹੇ ਜਵਾਨਾਂ ਦੇ ਤਤਕਾਲੀ ਰੋਹ ਦੇ ਬਾਵਜੂਦ ਸਾਡੇ ਲਈ ਜ਼ਰੂਰੀ ਸੀ ਕਿ ਆਪਣੇ ਖਿਲਾਫ਼ ਖੜੀ ਮੁਸੀਬਤ ਨੂੰ ਬਰਦਾਸ਼ਤ ਕਰਦੇ ਅਤੇ ਆਪਣੇ ਇਸ ਕਠਨ ਫੈਸਲੇ ‘ਤੇ ਡਟੇ ਰਹਿੰਦੇ ਕਿ ਹਰਿਮੰਦਰ ਸਾਹਿਬ ਦੀ ਸੇਧ ਵਿੱਚ ਇੱਕ ਵੀ ਗ਼ੋਲੀ ਨਹੀਂ ਚਲਾਈ ਜਾਏਗੀ। ਬੰਦਾ ਹੈਰਾਨੀ ਨਾਲ ਸੋਚਦਾ ਹੈ ਕਿ ਦੁਨੀਆਂ ਦੀ ਕੋਈ ਹੋਰ ਸੈਨਾ ਲੜਾਈ ਸਮੇਂ ਅਜਿਹੇ ਹੁਕਮਾਂ ਦਾ ਪਾਲਣ ਕਰਦੀ। ਮੇਰਾ ਖਿਆਲ ਹੈ ਕਿ ਇਹ ਸਭ ਤੋਂ ਸਖ਼ਤ ਹੁਕਮ ਸਨ, ਜਿਹੜੇ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਦਿੱਤੇ।”

ਜੂਨ 1984 ਈ. ਦਾ ਘਲੂਘਾਰਾ
ਮਾਰਕ ਟਲੀ ਅਤੇ ਜਨਰਲ ਬਰਾੜ ਦੀ ਇੱਕ ਗੱਲ ਸਾਂਝੀ ਹੈ ਕਿ ਫੌਜ ਨੂੰ ਜਿਹੜਾ ਹੁਕਮ ਦਰਬਾਰ ਸਾਹਿਬ ਵੱਲ ਗ਼ੋਲੀ ਨਾ ਚਲਾਉਣ ਦਾ ਮਿਿਲਆ, ਉਸ ਕਰਕੇ ਫੌਜ ਨੇ ਆਪ ਤਾਂ ਜਾਨੀ ਨੁਕਸਾਨ ਉਠਾ ਲਿਆ, ਪਰ ਦਰਬਾਰ ਸਾਹਿਬ ਨੂੰ ਕੋਈ ਨੁਕਸਾਨ ਨਹੀਂ ਹੋਣ ਦਿੱਤਾ।ਆਓ ! ਦੇਖਦੇ ਹਾਂ ਉਨਾਂ ਦੋਵਾਂ ਦੀ ਇਸ ਦਲੀਲ ‘ਚ ਕਿੰਨਾ ਕੁ ਵਜ਼ਨ ਹੈ। ਪਹਿਲੀ ਗ਼ੱਲ ਇਹ ਜਿਹੜੇ ਬੰਦਿਆਂ ਨੇ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਹਨ ਉਨਾਂ ਨੂੰ ਪਤਾ ਹੈ ਕਿ ਕੋਈ ਅਜਿਹੀ