Dushera special 

​ਜੱਟ ਪਰਾਲੀ ਨੂੰ ਅੱਗ ਲਾਵੇ ਤਾਂ ਪ੍ਰਦੂਸ਼ਣ ਹੁੰਦਾ ਵਾਤਾਵਰਨ

ਖਰਾਬ ਹੁੰਦਾ ਤੇ  ਹਰ 10 -20 ਕਿਲੋਮੀਟਰ ਤੇ ਰਾਵਣ,

ਮੇਘਨਾਥ, ਤੇ ਕੁੰਭਕਰਣ ਦੇ ਪੁਤਲੇ ਜਲਾਏ ਜਾਣੇ ਆ ਤਾਂ ਉਹਦੇ ਨਾਲ

ਪ੍ਰਦੂਸ਼ਣ ਨੀ ਹੁੰਦਾ ਬਾਕੀ ਮੇਰੀ ਨਿਗਾਹ ਚ ਰਾਵਣ ਬਹੁਤ

ਵਧੀਆ ਇਨਸਾਨ ਸੀ ਸੋ  ਰਾਵਣ

ਵਰਗਾ ਭਰਾ ਹਰੇਕ ਕੁੜੀ ਨੂੰ ਮਿਲੇ, ਜਿਸਨੇ ਆਪਣੀ ਭੈਣ

ਦੀ ਬੇਇਜ਼ਤੀ ਦਾ ਬਦਲਾ ਲੈਣ ਲਈ ਆਪਣੇ ਸਾਮਰਾਜ

ਦੀ ਵੀ ਪਰਵਾਹ ਨੀ ਕੀਤੀ ਲੋਕ ਕੰਹਿਦੇ ਰਾਵਣ ਹੰਕਾਰ ਨਾਲ

ਮਰਿਆ ਪਰ ਜੇ ਆਪਣੀ ਭੈਣ ਦੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਹਰੇਕ

ਹੱਦ ਨੂੰ ਟੱਪ ਜਾਣਾ ਹੰਕਾਰ ਹੈ ਤਾਂ ਇਹ ਹੰਕਾਰ ਹਰ ਭਰਾ ਚ

ਹੋਣਾ ਚਾਹੀਦਾ ਰਾਵਣ ਹੰਕਾਰ ਨਾਲ ਨੀ ਰਾਵਣ ਧੋਖੇ ਨਾਲ

ਮਾਰਿਆ ਉਹ ਤਾਂ ਜੇ ਵਿਭਿਸ਼ਣ ਦੋਗਲਾਪਨ

ਨਾ ਦਿਖਾਉਂਦਾ ਤਾਂ ਰਾਵਣ ਕਦੀ ਵੀ ਨੀ ਮਰਨਾ ਸੀ ਪਰ

ਰਾਮ ਵਰਗਾ ਪਤੀ ਕਿਸੇ ਨੂੰ ਨਾ ਮਿਲੇ , ਜਿਸ ਨੇ

ਆਪਣੀ ਪਤਨੀ ਦੀ ਅਗਨੀ ਪ੍ਰੀਖਿਆ ਲਈ ਤੇ ਇੱਕ ਧੋਬੀ ਦੇ ਕਹਿਣ ਤੇ

ਛੱਡ ਦਿੱਤਾ…

                                                                                        :-               ਕੀ ਧੀਆਂ ਨੂੰ ਮਾਰਨ ਵਾਲੇ ਰਾਵਣ ਦੇ ਪੁਤਲੇ ਨੂੰ ਸਾੜਨਗੇ ? 
                     ਜਿਸ ਜੋਸ਼ ਖਰੋਸ਼ ਨਾਲ ਅਸੀ ਰਾਵਣ ਨੂਁ ਸਾੜਦੇ ਹਾਂ ਇਹਨੇ  ਔਗੁਣ ਰਾਵਣ ‘ਚ ਕਿੱਥੇ ਸਨ?

ਅੱਜ ਉਹ ਸਮਾਜ, ਜੋ ਡਰਪੋਕ ਹੈ, ਨਿਰਦਈ ਹੈ, ਪਾਖੰਡੀ ਹੈ, ਦੋਗਲਾ ਹੈ, ਲੁਟੇਰਾ ਹੈ, ਕਾਤਿਲ ਹੈ ਓਹ ਰਾਵਣ ਨੂਁ ਧੂਮ ਧਾਮ ਨਾਲ ਸਾੜਨ ਦੀਆ ਗਲਾਂ ਕਰ ਰਿਹਾ ਹੈ ! ਜਿਨਾਂ ਜੋਸ਼ ਖਰੋਸ਼ ਨਾਲ ਅਸੀ ਰਾਵਣ ਨੂਁ ਸਾੜਦੇ ਹਾਂ ਐਨੇ ਔਗੁਣ ਰਾਵਣ ‘ਚ ਕਿੱਥੇ ਸਨ? ਰਾਵਣ ਤੇ ਚਾਰ ਵੇਦਾਂ ਦਾ ਗਿਆਤਾ ਸੀ, ਉਹ ਤਾਂ ਐਨਾ ਵੱਡਾ ਵਿਗਿਆਨੀ ਸੀ ਕਿ ਉਸ ਕੋਲ ਕਿਸੇ ਸਮੇਂ ਵੀ ਵਰਖਾ ਕਰਵਾਉਂਣ ਦੀ ਸਮੱਰਥਾ ਸੀ। ਏਡੇ ਵੱਡੇ ਗਿਆਨੀ-ਵਿਗਿਆਨੀ ਨੂੰ ਉਹ ਲੋਕ ਫੂਕਣ ਜੋ ਖੁਦ ਪੱਥਰਾਂ, ਪਖੰਡੀਆਂ, ਫਕੀਰਾਂ ਨੂਁ  ਪੂਜਦੇ ਹਨ, ਗੱਲ ਬਣਦੀ ਨਹੀਂ। ਕੇਰਲ ‘ਚ ਰਾਵਣ ਨਹੀਂ ਫੂਕਿਆ ਜਾਂਦਾ। ਤਮਿਲਨਾਢੂ ‘ਚ ਤਾਂ ਰਾਵਣ ਨੂੰ ਪੂਜਿਆ ਜਾਂਦਾ ਹੈ। ਇਸ ਬਾਬਤ ਮੇਰੇ ਇੱਕ ਫੇਸਬੁੱਕੀ ਮਿੱਤਰ ਨੇ ਬੜੀ ਸੋਹਣੀ ਟਿੱਪਣੀ ਦਿੱਤੀ। ਉਹ ਕਹਿਂਦੇ ”ਕੇਰਲ ਵਾਲੇ ਬੜੇ ਪੜੇ-ਲਿਖੇ ਨੇ ਤੇ ਉਨਾਂ ਦੀ ਹਿਸਟਰੀ ‘ਤੇ ਪਕੜ ਬਹੁਤ ਮਜਬੂਤ ਹੈ, ਉਨਾਂ ਨੂੰ ਸਮਝ ਹੈ ਕਿ ਸਾਮਰਾਜਵਦੀ ਕਿਸੇ ਨੂੰ ਬਦਨਾਮ ਕਰਕੇ ਮਾਰਨ ਦੀ ਨੀਤੀ ਵਰਤਦੇ ਆ।” ਮੈਨੂੰ ਇਸ ਟਿੱਪਣੀ ‘ਚ ਵਜ਼ਨ ਨਜ਼ਰ ਆਇਆ; ਕਿਉਂਕਿ ਇਕ ਪਾਸੇ ਸਾਂਨੂੰ ਪੜਾਇਆ ਜਾਂਦਾ ਹੈ ਕਿ ਰਾਵਣ ਬਹੁਤ ਵੱਡਾ ਵਿਦਵਾਨ ਸੀ ਤੇ ਉਸ ਨੇ ਸੀਤਾਹਰਣ ਆਪਣੀ ਭੈਣ ਸਰੂਪਨਖਾ ਦੀ ਬੇਇੱਜਤੀ ਲਈ ਕੀਤਾ ਸੀ। ਦੂਜੇ ਪਾਸੇ ਸਾਨੂੰ ਆਖਿਆ ਜਾਂਦੈ ਕਿ ਰਾਵਣ ਦੇ ਪੁਤਲੇ ਫੂਕੋ, ਇਹ ਬਦੀ ‘ਤੇ ਨੇਕੀ ਦੀ ਜਿੱਤ ਹੈ।

ਇੱਕ ਵਿਦਵਾਨ ਪੰਡਤ ਤੇ ਆਪਣੀ ਅਣਖ ਲਈ ਲੜਨ ਵਾਲੇ ਯੋਧੇ ਨੂੰ ਫੂਕਣਾਂ, ਕੀ ਇਹ ਨੇਕੀ ਹੈ? ਦੂਜੀ ਗੱਲ, ਜਿਹੜੇ ਅਸੀਂ ਰਾਵਣ ਦੇ ਪੁਤਲੇ ਫੂਕਦੇ ਆਂ, ਕੀ ਅਸੀਂ ‘ਨੇਕ’ ਹਾਂ? ਨਹੀਂ, ਅਸੀਂ ਤੇ ਰਾਵਣ ਤੋਂ ਹਜ਼ਾਰਾਂ ਗੁਣਾਂ ਗਏ-ਗੁਜ਼ਰੇ ਆਂ। ਰਾਵਣ ਆਪਣੀ ਭੈਣ ਖ਼ਾਤਰ ਜੂਝਿਆ ਤਾਂ ਸਹੀਂ ਅਸੀਂ ਤਾਂ ਉੱਥੋਂ ਪਿੱਠ ਦੇ ਕੇ ਭੱਜ ਦੌੜਦੇ ਆਂ, ਜਿੱਥੇ ਸੜੀਅਲ ਜਿਹੇ ਦੋ ਗੁੰਡੇ ਕਿਸੇ ਧੀ-ਭੈਣ ਨੂੰ ਬੇਪੱਤ ਕਰ ਰਹੇ ਹੁੰਦੇ ਆ। ਫਿਰ ਫੂਕਿਆ ਕਿਸ ਨੂੰ ਜਾਵੇ, ਰਾਵਣ ਜਾਂ ਸਾਡੇ ਪੁਤਲਿਆਂ ਨੂੰ?

ਰਾਵਣ ਤੇ ਕਰੋੜਾਂ ਸਾਲ ਪਹਿਲਾਂ ਵਿਗਿਆਨ ਦੀ ਨਬਜ਼ ਟਟੋਲ ਗਿਆ ਤੇ ਉਸ ਨੇ ਖੁਦ ਨੂੰ ਮੀਂਹ ਪਾਉਂਣ ਦੇ ਸਮੱਰਥ ਬਣਾ ਲਿਆ ਤੇ ਅਸੀਂ ਅੱਜ ਵੀ ਮੀਂਹ ਲਈ ਚੌਲਾਂ ਦੀਆਂ ਦੇਗਾਂ ਲਾਹੁੰਦੇ ਫਿਰਦੇ ਆਂ। ਫਿਰ ਪੂਜਾ ਕਿਸ ਦੀ ਹੋਵੇ ਰਾਵਣ ਦੀ ਜਾਂ ਸਾਡੀ ਤੇ ਸਾਡੇ ਪੈਦਾ ਕੀਤੇ ‘ਭਗਵਾਨਾਂ’ ਦੀ? ਰਾਵਣ ਦੇ ਕੁਝ ਫੁੱਟ ਦੇ ਪੁਤਲੇ ‘ਚ ਭਰ ਕੇ ਪਟਾਕੇ ਉਸ ਨੂੰ ਅੱਗ ਲਾ ਦੇਣੀ ਤੇ ਫੇਰ ਆਖਣਾ ਜਿੱਤ ਗਈ ਨੇਕੀ, ਇਹ ਨਾ ਹੀ ਨੇਕੀ ਦੀ ਜਿੱਤ ਤੇ ਨਾ ਹੀ ਬਦੀ ਦੀ ਹਾਰ, ਇੰਨਾਂ ਦੀ ਲੜਾਈ ਸਮਾਂਤਰ ਚੱਲਦੀ ਰਹੇਗੀ, ਜਿਸ ਵਿੱਚ ਵਕਤੀ ਤੌਰ ‘ਤੇ ਹਾਰ-ਜਿੱਤ ਹੁੰਦੀ ਹੋਵੇਗੀ ਸਥਾਈ ਨਹੀਂ। ਅਸੀਂ ਰਾਵਣ ਨੂੰ ਅੱਗ ਲਾਕੇ ਘਰ ਨੂੰ ਭੱਜ ਤੁਰਦੇ ਆਂ, ਸ਼ਾਇਦ ‘ਨੇਕੀ’ ਨੂੰ ਨੀਂਦ ਆ ਰਹੀ ਹੁੰਦੀ ਐ। ਇਸ ਲਈ ਸ੍ਰੀਮਤੀ ‘ਨੇਕੀ’ ਇਹ ਵੀ ਨਹੀਂ ਦੇਖਦੀ ਕਿ ਅਸਲੀ ਰਾਵਣ ਕਿੱਥੇ ਬੈਠੇ ਆ।

ਅਸਲੀ ਰਾਵਣ ਤਾਂ ਦੁਸਿਹਰਾ ਮੰਚ ‘ਤੇ ਗੰਨਮੈਨਾਂ ਦੀ ਛਾਂ ਬੈਠੇ ਹੁੰਦੇ ਨੇ, ਜੋ ਲਾਲ ਬੱਤੀ ਵਾਲੀ ਕਾਰ ‘ਚ ਆਏ ਹੁੰਦੇ ਆ। ਕਦੇ ਕੀਤੀ ਆ ਨੇਕੀ ਨੇ ਇੰਨਾਂ ਰਾਵਣਾਂ ਨੂੰ ਘੇਰ ਕੇ ਫੂਕਣ ਦੀ ਕੋਸ਼ਿਸ਼? ਇਹ ਕੈਸੀ ਨੇਕੀ ਦੀ ਜਿੱਤ ਹੈ ਕਿ ਰਾਵਣ ਫੂਕ ਕੇ ਨਾਲ ਦੀ ਨਾਲ ਬੋਤਲਾਂ ਖੁੱਲ ਜਾਂਦੀਆਂ ਨੇ, ਝੂਠਾਂ ਦੀ ਬਰਸਾਤ ਅਰੰਭ ਹੋ ਜਾਂਦੀ ਹੈ, ਸਵੇਰੇ ਉੱਠ ਕੇ ਫੇਰ ਲੋਕਾਂ ਨੂੰ ਲੁੱਟਣ ਦਾ ਸਿਲਸਿਲਾ ਚੱਲ ਪੈਂਦੈਂ। ਰਾਵਣ ਨੂੰ ਫੂਕ ਕੇ ਅਗਲੇ ਦਿਨ ਜਦੋਂ ਸਰਮਾਏਦਾਰ ਕਿਰਤੀਆਂ ਦੇ ਹੱਕ ਖਾਂਦੇ ਨੇ, ਪਤਾ ਨਹੀ ਕਿਉਂ ਇੰਨਾਂ ਨੂੰ ਮੁਰਦਾਰ ਦਾ ਮੁਸ਼ਕ ਨਹੀਂ ਆਉਂਦਾ? ਸਾਰੇ ਸ਼ਹਿਰ ‘ਚੋਂ ਉਗਰਾਹੀ ਕਰਕੇ ਪੁਤਲੇ ਖੜੇ ਕੀਤੇ ਜਾਂਦੇ ਆ, ਫੇਰ ਦਸਾਂ ਸਿਰਾਂ ਵਾਲੇ ਰਾਵਣ ਨੂੰ ਫੂਕ ਕੇ ਪਿਟਿਆ ਜਾਂਦਾ ”ਨੇਕੀ ਜਿੱਤਗੀ..ਨੇਕੀ  ਜਿੱਤਗੀ”। ਨਹੀਂ, ਰਾਵਣ ਦਾ ਇੱਕ ਬੇਜਾਨ ਪੁਤਲਾ ਫ਼ੂਕ ਕੇ ਅਸੀਂ ਜਿੱਤ ਨਹੀਂ ਪਾਈ ਬਦੀ ‘ਤੇ,  ਬਲਕਿ ਜਿੱਤ ਦਾ ਭਰਮ ਪਾਇਆ ਹੈ; ਕਿਉਂਕਿ ਅੱਜ ਕਰੋੜਾਂ ਰਾਵਣ ਦਨ-ਦਨਾਉਂਦੇ ਫਿਰਦੇ ਨੇ। ਅਸੀ ਸਿਰਫ ਮੈਦਾਨ ਵਿਚ ਤਮਾਸ਼ਾ ਦੇਖਣ ਜਾਂਦੇ ਹਾਂ ! ਕੁਝ ਹੱਦ ਤੱਕ ਰਾਵਣ ਨੂਁ ਸਾੜਨ ਦੇ ਬਹਾਨੇ ਆਸ਼ਿਕੀ ਦਾ ਦੌਰ ਚਲਦਾ ਰਹਿਂਦਾ ਹੈ ! ਰੇਹੜੀਆਂ ਵਾਲਿਆਂ ਨੂਁ ਕਮਾਈ ਦਾ ਸਾਧਨ ਮਿਲ ਜਾਂਦਾ ਹੈ

ਜੇ ਰਾਵਣ ਨੂੰ ਅਸੀਂ ਬੁਰਾਈ ਦਾ ਪ੍ਰਤੀਕ ਬਣਾਇਆ ਹੈ ਤਾਂ ਫੇਰ ਧੀਆਂ ਨੂੰ ਨੋਚ ਰਹੇ ਬਲਾਤਾਕਾਰੀ, ਦੇਸ਼ ਦੀ ਰੱਤ ਚੂਸ ਰਹੇ ਲੀਡਰ, ਕੁਰਸੀਆਂ ‘ਤੇ ਬਹਿ ਕੇ ਲੁੱਟ ਮੁਚਾਉਂਦੇ ਬਾਬੂ, ਲੋਕਾਂ ਦੀਆਂ ਧੀਆਂ ਮਾਰਨ ਵਾਲੇ ਕੌਂਣ ਹਨ ? ਦਰਅਸਲ, ਅਸਲੀ ਰਾਵਣ ਤਾਂ ਇਹੀ ਹਨ, ਪਰ ਸੁੱਤੇ ਲੋਕ ਇੰਨਾਂ ਨੂੰ ਫੂਕਣ ਦੀ ਥਾਂ ਪੁਤਲਿਆਂ ਵੱਲ ਭੱਜ ਤੁਰਦੇ ਆ। ਅਰਬਾਂ ਰੁਪਿਆ ਅਸੀਂ ਹਰ ਸਾਲ ਦੁਸਿਹਰੇ, ਨਗਰ ਕੀਰਤਨਾਂ ਤੇ ਜਲੂਸਾਂ ‘ਤੇ ਰੋੜਦੇ ਹਾਂ, ਕੀਮਤੀ ਟਾਈਮ ਗੁਆਉਂਦੇ ਹਾਂ। ਜਿਵੇਂ ਅਸੀਂ ਦੁਸਿਹਰਾ ਗਰਾਊਂਡ ‘ਚ ਤਮਾਸ਼ਾ ਦੇਖਣ ਲਈ ‘ਕੱਠੇ ਹੁੰਦੇ ਹਾਂ , ਜੇਕਰ ਏਦਾਂ ਅਸੀਂ ਭ੍ਰਿਸ਼ਟਾਚਾਰੀ, ਬਲਾਤਕਾਰੀ ਅਤੇ ਚੋਰਾਂ ਖਿਲਾਫ਼ ‘ਕੱਠੇ ਹੋ ਕੇ ਲੜੀਏ ਤਾਂ ਮੈਨੂੰ ਨੀਂ ਲੱਗਦਾ ਕਿ ਫੇਰ ਸਾਨੂੰ ਰਾਵਣ ਦੇ ਪੁਤਲੇ ਫੂਕਣ ਦੀ ਲੋੜ ਰਹੇਗੀ ਬਲਕਿ ਫੇਰ ਅਸੀਂ ਸੱਚਮੁਚ ਬਦੀ ਦਾ ਨਾਸ਼ ਕਰ ਸਕਦੇ ਹਾਂ।

> >

> > ਪਰ ਇਹ ਤਾਂ ਹੀ ਸੰਭਵ ਹੈ ਜੇ ਪਹਿਲਾਂ ਅਸੀਂ ਆਪਣੇ ਅੰਦਰ ਦਾ ਰਾਵਣ ਮਾਰੀਏ। ਸਾਡਾ ਅੰਦਰਲਾ ਰਾਵਣ ਤਾਂ ਮੌਕੇ ਦੀ ਤਲਾਸ਼ ‘ਚ ਰਹਿੰਦਾ ਹੈ। ਜਿੱਥੇ ਮੌਕਾ ਮਿਲਿਆ ਉੱਥੇ ਕਰ ਦਿੱਤਾ ਬਲਾਤਕਾਰ, ਉੱਥੇ ਕਰ ਲਈ ਹੱਮਕਾਰੀ, ਉੱਥੇ ਲੁੱਟ ਲਿਆ ਦੇਸ਼। ਇੱਕ ਰਾਵਣ ਨੂੰ ਦੂਜੇ ਰਾਵਣ ਦਾ ਪੁਤਲਾ ਫੂਕਣ ਦਾ ਕੋਈ ਹੱਕ ਨਹੀਂ। ਆਓ! ਸਾਰੇ ਅੰਦਰਲਾ ਰਾਵਣ ਮਾਰ ਕੇ ਉਨਾਂ ਕਰੋੜਾਂ ਰਾਵਣਾਂ ਨੂੰ ਫ਼ੂਕਣ ਤੁਰੀਏ, ਜੋ ਸਾਡੇ ਸਮਾਜ ਨੂੰ ਨਰਕ-ਕੁੰਡ ਬਣਾਈ ਬੈਠੇ ਹਨ।

One thought on “Dushera special 

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s