Self & think 

My name Raman Shera.shera name is created by my frds in 5th class.so after he attach with my name.I m belong to Sikh family.I m work in political. Consultant camping Adviser media & social media, political strategist ,social analyst, it’s all name by politicins. I don’t want come political.bt some time I think my country and my Punjab.so I come Frds now I want in Punjab good govt 2017 

India on lease 99years under British Maharani 

​ਅਜ਼ਾਦ ਨਹੀਂ,  99 ਸਾਲ ਦੇ ਲੀਜ਼ ਤੇ ਹੈ ਭਾਰਤ !

ਕੀ ਭਾਰਤ 2046 ‘ਚ ਮੁੜ ਹੋ ਜਾਵੇਗਾ ਗੋਰਿਆਂ ਦਾ ਗੁਲਾਮ 

-ਮਨਜਿੰਦਰ ਸਿੰਘ-

ਪਟਿਆਲਾ, 16 ਅਕਤੂਬਰ – ਤੁਸੀਂ ਸੁਣ ਕੇ ਹੈਰਾਨ  ਹੋਵੋਗੇ ਕਿ 15 ਅਗਸਤ, 1947 ਨੂੰ ਭਾਰਤ ਨੂੰ ਪੂਰਨ ਤੌਰ ਤੇ ਅਜ਼ਾਦੀ ਨਹੀਂ ਸੀ ਮਿਲੀ ਬਲਕਿ ਅੰਗਰੇਜ਼ ਹਕੂਮਤ ਸਾਨੂੰ ਸਾਡਾ ਹੀ ਦੇਸ਼ 99 ਸਾਲ ਲਈ ਲੀਜ਼ ਤੇ ਦੇਕੇ ਗਈ ਸੀ। ਅੰਗਰੇਜ਼ ਹਕੂਮਤ ਨਾਲ ਹੋਏ ਗੁਪਤ ਸਮਝੌਦੇ ਦੇ ਤਹਿਤ ਅੱਜ ਵੀ ਸਾਡਾ ਦੇਸ਼ ਹਰ ਸਾਲ 10 ਅਰਬ ਰੁਪਏ ਬਤੌਰ ਪੈਨਸ਼ਨ ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਵੇਥ ਨੂੰ ਅਦਾ ਕਰ ਰਿਹਾ ਹੈ। ਇਹੀ ਨਹੀਂ ਇਸੇ ਸਮਝੋਤੇ ਦੇ ਤਹਿਤ ਭਾਰਤ ਸਰਕਾਰ ਹਰ ਸਾਲ 30 ਹਜਾਰ ਟਨ ਗਊ ਮਾਸ ਬ੍ਰਿਟੇਨ ਨੂੰ ਦੇਣ ਦਾ ਪਾਬੰਦ ਹੈ। ਅਸੀਂ ਅੱਜ ਵੀ ਅਸੀਂ ਅਜ਼ਾਦ ਭਾਰਤ ਦੇ ਬਾਸ਼ਿੰਦੇ ਨਹੀਂ ਹਾਂ ਬਲਕਿ ਆਪਣੀ ਹੀ ਧਰਤੀ ਤੇ ਅੱਜ ਵੀ ਗੁਲਾਮ ਅਤੇ ਕਿਰਾਏਦਾਰ ਹਾਂ। ਇਹ ਸਾਰੀਆਂ ਗੱਲਾਂ ਸੁਣ ਅਤੇ ਪੜ• ਕੇ ਹਰ ਸੱਚੇ ਭਾਰਤੀ ਦੇ ਇੱਕ ਵਾਰ ਤਾਂ ਪੈਰਾਂ ਥੱਲਿਓਂ ਜਮੀਨ ਜਰੂਰ ਖ਼ਿਸਕ ਜਾਏਗੀ ਲੇਕਿਨ ਇਹ ਇੱਕ ਕੌੜਾ ਸੱਚ ਸਾਬਤ ਹੋ ਸਕਦਾ ਹੈ ਅਗਰ ਗੂਗਲ ਤੇ ਪਏ ਹੋਏ ਇੰਡੀਅਨ ਇੰਡੀਪੈਂਡੈਂਸ ਐਕਟ 1947 ਵਿਚਲੀ ਜਾਣਕਾਰੀ ਸਹੀ ਮੰਨ ਲਿਆ ਜਾਵੇ। 

ਸ਼ੋਸ਼ਲ ਮੀਡੀਆ ਤੇ ਜੰਗਲ ਦੀ ਅੱਗ ਵਾਂਗ ਵਾਇਰਲ ਹੋ ਰਹੀ ਰੌਂਗਟੇ ਖ਼ੜੇ ਕਰਨ ਵਾਲੀ ਉਕਤ ਜਾਣਕਾਰੀ  ਵਿੱਚ ਅਗਰ ਰਤਾ ਜਿੰਨੀ ਵੀ ਸੱਚਾਈ ਹੈ ਤਾਂ ਇਹ ਸੱਚਮੁੱਚ ਹੀ ਭਾਰਤ ਦੇਸ਼ ਦੀ ਅਜ਼ਾਦੀ ਤੇ ਪ੍ਰਸ਼ਨ ਚਿੰਨ• ਲਗਾਉਣ ਲਈ ਕਾਫ਼ੀ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇੰਡੀਅਨ ਇੰਡੀਪੈਂਡੈਂਸ ਐਕਟ 1947 ਦਾ ਨਾ ਤਾਂ ਮਹਾਤਮਾ ਗਾਂਧੀ ਨੇ ਵਿਰੋਧ ਕੀਤਾ, ਨਾ ਹੀ  ਜਵਾਹਰ ਲਾਲ ਨਹਿਰੂ ਨੇ ਅਤੇ ਨਾ ਹੀ ਸਰਦਾਰ ਪਟੇਲ ਨੇ, ਉਨਾ ਨੇ ਤਾਂ ਬੱਸ ਬ੍ਰਿਟੇਨ ਸਰਕਾਰ ਦੇ ਆਖ਼ੇ ਲੱਗ ਹਜਾਰਾਂ ਹੀ ਅਜ਼ਾਦੀ ਦੇ ਪਰਵਾਨਿਆਂ ਦੇ ਸੁਪਨਿਆਂ ਦਾ ਸੌਦਾ ਕਰ ਲਿਆ। ਵਾਇਰਲ ਹੋ ਰਹੀ ਉਕਤ ਜਾਣਕਾਰੀ ਅਨੁਸਾਰ ਮਹਾਤਮਾ ਗਾਂਧੀ ਦਾ ਕਹਿਣਾ ਸੀ ਕਿ ਭਾਰਤ ਅਤੇ ਪਾਕਿਸਤਾਨ ਦਾ ਬਟਵਾਰਾ ਉਨਾ ਦੀ ਲਾਸ਼ ਤੇ ਹੋਵੇਗਾ। ਮਹਾਤਮਾ ਗਾਂਧੀ ਦੇ ਇਸੇ ਕਥਨ ਤੇ ਵਿਸ਼ਵਾਸ ਕਰਦਿਆਂ ਪਾਕਿਸਤਾਨੀ ਪੰਜਾਬ ਵਿੱਚ ਰਹਿਣ ਵਾਲੇ ਕਰੋੜਾਂ ਹਿੰਦੂਆਂ ਸਿੱਖਾਂ ਨੇ ਰੌਲੇ ਤੋਂ ਪਹਿਲਾਂ ਭਾਰਤ ਵਿੱਚ ਸੁਰੱਖ਼ਿਅਤ ਆ ਕੇ ਵੱਸ ਜਾਣ ਦਾ ਆਪਣਾ ਫ਼ੈਸਲਾ ਤਿਆਗ ਦਿੱਤਾ। 14 ਅਗਸਤ, 1947 ਨੂੰ ਪਾਕਿਸਤਾਨ ਬਣ ਗਿਆ ਅਤੇ 3 ਕਰੋੜ ਹਿੰਦੂ ਸਿੱਖ ਪਾਕਿਸਤਾਨ ਵਿੱਚ ਹੀ ਫ਼ਸ ਗਏ। ਬਾਅਦ ਵਿੱਚ ਉਨਾ ਨਾਲ ਕੀ ਹੋਇਆ ਇਹ ਦੱਸਣ ਦੀ ਲੋੜ ਨਹੀਂ। 

4000 ਪੇਜਾਂ ਦੇ ਤਿਆਰ ਹੋਏ ਟਰਾਂਸਫ਼ਰ ਆਫ਼ ਪਾਵਰ ਐਗਰੀਮੈਂਟ ਦੇ ਤਹਿਤ ਸਾਨੂੰ ਕੇਵਲ ਅਲਪਕਾਲਿਕ ਅਜ਼ਾਦੀ ਮਿਲੀ ਸੀ ਨਾ ਕਿ ਪੂਰਣ। ਇੱਥੇ ਹੀ ਬੱਸ ਨਹੀਂ ਉਕਤ ਐਗਰੀਮੈਂਟ ਨੂੰ 50 ਸਾਲਾਂ ਤੱਕ ਗੁਪਤ ਹੀ ਬਣਾਏ ਰੱਖਣ ਦੇ ਨਿਯਮ ਅਤੇ ਸ਼ਰਤ ਦੇ ਨਾਲ ਹੀ ਲਾਗੂ ਕੀਤਾ ਗਿਆ ਸੀ ਤਾਂ ਕਿ ਇਹ ਕਿਸੇ ਵੀ ਸੂਰਤ ਵਿੱਚ ਸਾਰਵਜਨਿਕ ਨਾ ਹੋ ਸਕੇ। 1997 ਵਿੱਚ ਇਸ ਐਗਰੀਮੈਂਟ ਨੂੰ ਸਾਰਵਜਨਿਕ ਹੋਣੋਂ ਬਚਾਉਣ ਲਈ ਉਸ ਸਮੇ ਦੇ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜ਼ਰਾਲ ਨੇ ਇਸ ਦੀ ਮਿਆਦ ਵਿੱਚ 20 ਸਾਲ ਦਾ ਹੋਰ ਵਾਧਾ ਕਰ ਦਿੱਤਾ। ਗੂਗਲ ਤੇ ਉਪਲਭਦ ਉਕਤ ਜਾਣਕਾਰੀ ਨੂੰ ਅਗਰ ਸੱਚ ਮੰਨਿਆ ਜਾਵੇ ਤਾਂ ਬ੍ਰਿਟੇਨ ਸਰਕਾਰ ਨੇ ਉਕਤ ਐਗਰੀਮੈਂਟ ਭਾਰਤ ਸਣੇ 54 ਦੇਸ਼ਾਂ ਨਾਲ ਕੀਤੇ ਹੋਏ ਹਨ ਜਿੰਨਾ ਵਿੱਚ ਅਸਟ੍ਰੇਲੀਆ, ਕਨਾਡਾ, ਦੱਖ਼ਣੀ ਅਫ਼ਰੀਕਾ, ਨਿਯੂਜ਼ੀਲੈਂਡ, ਸ੍ਰੀ ਲੰਕਾ ਅਤੇ ਪਾਕਿਸਤਾਨ ਵੀ ਸਾਮਲ ਹਨ। ਉਕਤ 54 ਦੇਸ਼ਾਂ ਦੇ ਸਾਰੇ ਨਾਗਰਿਕ ਅਸਿੱਧੇ ਤੌਰ ਤੇ ਬ੍ਰਿਟੇਨ ਸਰਕਾਰ ਦੀ ਪਰਜਾ ਹਨ। 

ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਟਰਾਂਸਫ਼ਰ ਆਫ਼ ਵਾਪਰ ਐਗਰੀਮੈਂਟ ਐਕਟ ਦੇ ਤਹਿਤ ਸੰਵਿਧਾਨ ਦੀ ਧਾਰਾ 366, 371,372 ਅਤੇ 395 ਵਿੱਚ ਕਿਸੇ ਕਿਸਮ ਦੇ ਬਦਲਾਅ ਕਰਨ ਦਾ ਅਧਿਕਾਰ ਭਾਰਤ ਦੇ ਰਾਸ਼ਟਰਪਤੀ ਅਤੇ ਚੀਫ਼ ਜਸਟਿਸ ਕੋਲ ਵੀ ਨਹੀਂ ਹੈ। ਅੱਜ ਇਹ ਸਵਾਲ ਹਰ ਸੱਚੇ ਹਿੰਦੋਸਤਾਨੀ ਦੇ ਜਿਹਨ ਵਿੱਚ ਹੈ ਕਿ ਆਖ਼ਰ ਭਾਰਤ ਪਾਕਿਸਤਾਨੀ ਸ਼ੈਅ ਪ੍ਰਾਪਤ ਅੱਤਵਾਦੀਆਂ ਦੇ ਕਿਸੇ ਵੀ ਹਮਲੇ ਦਾ ਮੂੰਹ ਤੋੜ ਜਵਾਬ ਦੇਣ ਲਈ ਪਾਕਿਸਤਾਨ ਤੇ ਹਮਲਾ ਕਿਉਂ ਨਹੀਂ ਕਰਦਾ, ਆਖ਼ਿਰ ਕੀ ਕਾਰਨ ਹੈ ਕਿ ਹਰ ਵਾਰ ਭਾਰਤ, ਪਾਕਿਸਤਾਨ ਅੱਗੇ ਝੁਕ ਜਾਂਦਾ ਹੈ। ਇਸ ਦਾ ਇੱਕੋ ਇੱਕ ਜਾਵਾਬ ਹੈ ਟਰਾਂਸਫ਼ਰ ਆਫ਼ ਪਾਵਰ ਐਗਰੀਮੈਂਟ, ਜਿਸਦੇ ਤਹਿਤ ਰਾਸ਼ਟਮੰਡਲ ਸਮੂਹ ਦੇ ਕਿਸੇ ਵੀ ਦੇਸ਼ ਤੇ ਭਾਰਤ ਪਹਿਲਾਂ ਹਮਲਾ ਨਹੀਂ ਕਰ ਸਕਦਾ ਅਤੇ ਨਾ ਹੀ ਕਿਸੇ ਦੇਸ਼ ਦੀ ਜਮੀਨ ਨੂੰ ਆਪਣੇ ਵਿੱਚ ਮਿਲਾ ਸਕਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ 1971 ਦੀ ਭਾਰਤ ਪਾਕਿਸਤਾਨ ਦਰਮਿਆਨ ਹੋਈ ਜੰਗ ਵਿੱਚ ਭਾਰਤੀ ਫ਼ੌਜ ਵੱਲੋ ਬੰਦੀ ਬਣਾਏ ਹਜਾਰਾਂ ਪਾਕਿਸਤਾਨੀ ਕੈਦੀਆਂ ਨੂੰ ਬਿਨਾ ਸ਼ਰਤ ਸਾਡੀ ਸਰਕਾਰ ਨੂੰ ਰਿਹਾ ਕਰਨਾ ਪਿਆ ਸੀ। 

-ਖੁਸ ਜਾਏਗੀ ਭਾਰਤ ਦੀ ਅਜ਼ਾਦੀ-

ਟਰਾਂਸਫ਼ਰ ਆਫ਼ ਪਾਵਰ ਐਗਰੀਮੈਂਟ ਦੇ ਤਹਿਤ ਅਗਰ ਭਾਰਤ ਐਗਰੀਮੈਂਟ ਦੀ ਕਿਸੇ ਵੀ ਸ਼ਰਤ ਨੂੰ ਤੋੜਨ ਦੀ ਹਿਮਾਕਤ ਕਰਦਾ ਹੈ ਤਤਕਾਲ ਪ੍ਰਭਾਵ ਨਾਲ ਭਾਰਤ ਦਾ ਸੰਵਿਧਾਨ ਨੱਲ ਐਂਡ ਵੁਆਇਡ ਹੋ ਜਾਵੇਗਾ, ਤੇ ਉਸਦੀ ਅਜ਼ਾਦੀ ਖੁਸ ਕੇ ਮੁੜ ਬ੍ਰਿਟੇਨ ਸਰਕਾਰ ਦੇ ਹੱਥਾਂ ਵਿੱਚ ਚਲੀ ਜਾਏਗੀ। 

-ਕੀ ਕਹਿਣਾ ਹੈ ਕਨੂੰਨੀ ਮਾਹਿਰਾਂ ਦਾ-

ਕਨੂੰਨੀ ਮਾਹਿਰ ਅਤੇ ਸੀਨੀਅਰ ਵਕੀਲ ਸਤੀਸ਼ ਕਰਕਰਾ ਅਤੇ ਐੱਚ. ਵੀ. ਰਾਏ ਦਾ ਵੀ ਮੰਨਣਾ ਹੈ ਕਿ ਸੰਵਿਧਾਨ ਦੀ ਧਾਰਾ 366, 371,372 ਅਤੇ 395 ਨੂੰ ਕਿਸੇ ਵੀ ਤਰਾਂ ਨਾਲ ਨਾ ਹੀ ਤੋੜਿਆ ਜਾ ਸਕਦਾ ਹੈ ਅਤੇ ਨਾ ਹੀ ਇਸ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਉਨਾ ਇਹ ਵੀ ਮੰਨਿਆ ਕਿ ਇਸ ਵਿੱਚ ਬਦਲਾਅ ਦੀ ਪਾਵਰ ਨਾ ਹੀ ਰਾਸ਼ਟਰਪਤੀ ਕੋਲ ਹੈ ਅਤੇ ਨਾ ਹੀ ਚੀਫ਼ ਜਸਟਿਸ ਆਫ਼ ਇੰਡੀਆ ਕੋਲ।

Capt Amrinder is power less bcas power in P. K hands strategist 

​-ਕਿਰਾਏ ਦੇ ਮਾਲਿਕ ( ਪੀਕੇ ) ਦੇ  ਮੁਤਹਿਦ ਕੰਮ ਕਰਣ ਵਾਲਾ ਰਣਨੀਤੀਕਾਰ ( ਸਰਕੱਸ ਦਾ ਸ਼ੇਰ) ਹੈ ਅੰਮਰਿੰਦਰ ਸਿੰਘ

-ਹਵਾਬਾਜ਼ਾਂ ( ਝੂਠਿਆਂ ਦਾ ) ਦਾ ਨੇਤਾ ਹੈ ਕੇਜਰੀਵਾਲ
ਕਿਸਾਨੀ ਕਰਜ਼ੇ ਉੇਤੇ ਕਾਂਗਰਸ ਦੀ ਸਿਆਸਤ ਨੂੰ ਪੰਜਾਬ ਦੇ ਲੋਕ ਚੰਗੀ ਤਰਾਂ ਸਮਝਦੇ ਹਨ, ਇਸ ਲਈ ਕੈਪਟਨ ਅਮਰਿੰਦਰ ਸਿੰਘ ਦੇ ਕਿਰਾਏ ਦੇ ਮਾਲਿਕ ਦੇ ਇਸ਼ਾਰੇ ਤੇ ਦਿੱਤੇ ਨਾਅਰੇ ਹੁਣ ਕਿਸਾਨਾਂ ਨੂੰ ਗੁੰਮਰਾਹ ਨਹੀਂ ਕਰ ਸਕਦੇ ਅਤੇ ਪੰਜਾਬ ਦੇ ਲੋਕਾਂ ਦਾ ਕਾਂਗਰਸ ਉਤੇ ਭਰੋਸਾ ਨਹੀਂ ਰਿਹਾ । 

ਆਜ਼ਾਦੀ ਤੋਂ ਬਾਅਦ 70 ਸਾਲਾਂ ਵਿਚੋਂ 6 ਦਹਾਕੇ ਮੁਲਕ ‘ਤੇ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਦੀਆਂ ਨੀਤੀਆਂ ਹੀ ਕਿਸਾਨੀ ਦੀ ਮੌਜੂਦਾ ਹਾਲਤ ਲਈ ਜਿੰਮੇਵਾਰ ਹਨ। ਪੰਜਾਬ ਦੇ ਕਿਸਾਨ ਅੱਜ ਤੱਕ ਇਹ ਗੱਲ ਨਹੀਂ ਭੁੱਲੇ ਕਿ 2008 ਵਿਚ ਜਦੋਂ ਮਨਮੋਹਨ ਸਿੰਘ ਸਰਕਾਰ ਵਲੋਂ 70 ਹਜ਼ਾਰ ਕਰੋੜ ਰੁਪਏ ਕਰਜ਼ਾ ਮੁਆਫ਼ੀ ਲਈ ਦੇਸ਼ ਨੂੰ ਦਿੱਤੇ ਗਏ ਸਨ, ਤਾਂ ਅਮਰਿੰਦਰ ਸਿੰਘ ਤੇ ਪੰਜਾਬ ਦੀ ਸਮੁੱਚੀ ਕਾਂਗਰਸ ਲੀਡਰਸ਼ਿਪ ਸੂਬੇ ਦੇ ਕਿਸਾਨਾਂ ਨੂੰ ਇਕ ਧੇਲਾ ਵੀ ਨਹੀਂ ਦੁਵਾ ਸਕੇ ਸਨ। ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਕਿਸਾਨ ਜਿਸ ਹਾਲਤ ਵਿਚ ਪਹੁੰਚ ਚੁੱਕੀ ਹੈ, ਉਸ ਬੱਦਤਰ ਹਾਲਾਤ ਨੂੰ ਖਤਮ ਕਰਨ ਦੇ ਲਈ ਕਿਸਾਨਾਂ ਨੂੰ ਜੋ ਵੀ ਮੱਦਦ ਦਿੱਤੀ ਜਾਵੇ, ਉਹ ਥੋੜੀ ਹੈ। ਇਸ ਲਈ ਜਦੋਂ ਕਾਂਗਰਸ ਜਾਂ ਆਮ ਆਦਮੀ ਪਾਰਟੀ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੇ ਵਾਅਦੇ ਕਰਦੇ ਹਨ, ਤਾਂ ਉਸ ਉਤੇ ਕਿਸੇ ਨੂੰ ਵਿਸ਼ਵਾਸ਼ ਨਹੀਂ ਹੋ ਸਕਦਾ, ਪਰ ਅਸਲ ਵਿਚ ਸ਼ੱਕ ਕੈਪਟਨ ਤੇ ਕੇਜ਼ਰੀਵਾਲ ਦੀ ਮਨਸ਼ਾ ਉਤੇ ਹੈ, ਕਿਉਂਕਿ ਕਿਸਾਨ ਜਿਸ ਤਰਾਂ  ਦੇ ਕਰਜ਼ੇ ਦੇ ਜਾਲ ਵਿਚ ਫਸੇ ਹੋਏ ਹਨ, ਉਨ੍ਹਾਂ ਦਾ ਇਕ ਵਾਰ ਕਰਜ਼ਾ ਮੁਆਫ਼ ਕਰਨ ਨਾਲ ਛੁਟਕਾਰਾ ਨਹੀਂ ਹੋਣ ਵਾਲਾ। ਕਰਜ਼ਾ ਮੁਆਫ਼ ਕਰਨ ਨਾਲ ਹਾਲਾਤ ਨਹੀਂ ਬਦਲਣੇ। ਅਸੀਂ ਦੇਖ ਹੀ ਚੁੱਕੇ ਹਾਂ ਕਿ ਜਿਨ੍ਹਾਂ ਕਿਸਾਨਾਂ ਦਾ ਯੂ.ਪੀ.ਏ. ਸਰਕਾਰ ਨੇ ਕਰਜ਼ਾ ਮੁਆਫ਼ ਕੀਤਾ ਸੀ, ਉਨ੍ਹਾਂ ਇਲਾਕਿਆਂ ਵਿਚ ਇਕ ਸਾਲ ਬਾਅਦ ਹੀ ਖੁਦਕੁਸ਼ੀਆਂ ਦੁਬਾਰਾ ਹੋਣ ਲੱਗ ਪਈਆਂ ਹਨ। ਉਥੇ ਹੁਣ ਕਿਸਾਨ ਖੁਦਕੁਸ਼ੀਆਂ ਦੀ ਦਰ ਉਨ੍ਹੀ ਹੀ ਹੈ, ਜਿਨ੍ਹਾ ਕਰਜ਼ਾ ਮੁਆਫੀ ਤੋਂ ਪਹਿਲਾਂ ਸੀ। 

ਕਿਸਾਨੀ ਸੰਕਟ ਦਾ ਹੱਲ ਇਕ ਠੋਸ ਤੇ ਦੁਰਦਰਸ਼ੀ ਪਾਲਿਸੀ ਨਾਲ ਹੋਣਾ ਹੈ, ਜਿਸ ਉਤੇ ਕੇਂਦਰ ਦੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਾਲੀ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਮੌਜੂਦਾ ਕੇਂਦਰ ਸਰਕਾਰ ਵਲੋਂ ਸਾਲ 2016-17 ਦੇ ਬੱਜਟ ਵਿਚ ਖੇਤੀਬਾੜੀ ਸੈਕਟਰ ਲਈ 35984 ਕਰੋੜ ਰੁਪਏ ਦਿੱਤੇ ਗਏ ਹਨ ਅਤੇ ਆਜ਼ਾਦੀ ਤੋਂ ਬਾਅਦ ਕਿਸੇ ਕੇਂਦਰ ਸਰਕਾਰ ਵਲੋਂ ਖੇਤੀ ਲਈ ਦਿੱਤਾ ਜਾਣ ਵਾਲਾ ਇਹ ਸਭ ਤੋਂ ਵੱਡਾ ਬੱਜਟ ਹੈ। ਕੇਂਦਰ ਸਰਕਾਰ ਵਲੋਂ ਫਸਲੀ ਬੀਮਾ ਯੋਜਨਾ, ਸਿੰਚਾਈ ਸਹੂਲਤਾਂ ਨੂੰ ਬਿਹਤਰ ਬਣਾਉਣ ਵਰਗੇ ਵੱਕਾਰੀ ਪ੍ਰੋਗਰਾਮਾਂ ਨਾਲ ਕਿਸਾਨਾਂ ਦੀ ਆਮਦਨ, ਸਰੋਤ ਵਧਾਏ ਜਾਣ ਦਾ ਟੀਚਾ ਮਿਥਿਆ ਗਿਆ ਹੈ। ਕਿਸਾਨਾਂ ਨੂੰ ਅਜਿਹੀ ਖੇਤੀ ਕਰਨ ਦੇ ਲਈ ਸੁਖਾਵਾਂ ਮਾਹੌਲ ਬਣਾਇਆ ਜਾ ਰਿਹਾ ਹੈ, ਜਿਸ ਨਾਲ ਰਸਾਇਣਕ ਖਾਦਾਂ ਉਤੇ ਖਰਚ ਨੂੰ ਘਟਾਇਆ ਜਾ ਸਕੇ ਅਤੇ ਕਿਸਾਨ ਦੀ ਆਮਦਨ ਯਕੀਨੀ ਬਣ ਸਕੇ। ਕੇਂਦਰ ਸਰਕਾਰ ਵਲੋਂ ਕਿਸਾਨ ਪੱਖੀ ਕੰਮਾਂ ਦੇ ਨਤੀਜੇ ਜਲਦੀ ਹੀ ਲੋਕਾਂ ਮੂਹਰੇ ਆਉਣੇ ਸ਼ੁਰੂ ਹੋ ਜਾਣਗੇਂ, ਇਸ ਲਈ ਕੈਪਟਨ ਅਮਰਿੰਦਰ ਸਿੰਘ ਕਿਰਾਏ ‘ਤੇ ਲਿਆਏ ਰਣਨੀਤੀਕਾਰਾਂ ਤੇ ਕੇਜਰੀਵਾਲ ਦੀ ਹਵਾਵਾਜੀ ਵਿਚ ਛੱਡੇ ਜਾਣ ਵਾਲੇ ਬਿਆਨਾ ਦੀ ਸਿਆਸਤ ਕਰਕੇ ਕਿਸਾਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕਰਨ।

ਦੁਸਹਿਰਾ ਮੁਬਾਰਕ

​ਅੱਜ ਦੁਸਹਿਰੇ ਦੇ ਮੌਕੇ ਤੇ ਥਾਂ ਥਾਂ ਰਾਵਨ ਫੂਕੇ ਜਾ ਰਹੇ ਨੇ ਤੇ ਮੁਬਾਰਕਾਂ ਦਾ ਹੜ ਆਇਆ ਹੋਇਆ ਹੈ। ਗੱਲ ਹੈ ਤਾਂ ਮੁਬਾਰਕਾਂ ਵਾਲੀ ਕਿਉਂਕਿ ਇਸ ਦਿਨ ਭਗਵਾਨ ਰਾਮ ਨੇ ਰਾਵਨ ਨੂੰ ਮਾਰਕੇ ਰਾਮਰਾਜ ਸਥਾਪਤ ਕੀਤਾ ਸੀ। ਪਰ ਕੀ ਰਾਵਨ ਸੱਚ-ਮੁੱਚ ਮਰ ਗਿਆ ਹੈ? ਜਾਂ ਰਾਵਨਾਂ ਦੀ ਗਿਣਤੀ ਏਨੀ ਵਿਸ਼ਾਲ ਤੇ ਵਿਕਰਾਲ ਹੋ ਗਈ ਹੈ ਕਿ ਅਸੀਂ ਸਭ ਕੁਝ ਸਵੀਕਾਰ ਕਰ ਕੇ ਚੁੱਪ ਹੋ ਗਏ ਹਾਂ-ਅਸਲੀ ਮੁਬਾਰਕ ਤਾਂ ਹੀ ਸੰਭਵ ਹੈ ਜੇਕਰ ਅਸੀਂ ਸਾਡੇ ਮਨਾਂ ਵਿੱਚ ਵਸੇ ਅਨੇਕਾਂ ਰਾਵਨ-ਭ੍ਰਿਸ਼ਟਾਚਾਰ, ਬੇਈਮਾਨੀ, ਠੱਗੀ, ਚੋਰੀ, ਕੰਮ-ਚੋਰੀ, ਝੂਠ, ਕੁਫਰ, ਕੂੜ, ਹੇਰਾ-ਫੇਰੀ, ਆਲਸ, ਨਲਾਇਕੀ ਆਦਿ ਨੂੰ ਮਾਰਦੇ ਹੋਏ ਇੱਕ ਚੰਗਾ, ਨਿੱਗਰ ਤੇ ਸਵਸਥ ਸਮਾਜ ਸਿਰਜਨ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਈਏ। ਦੇਸ਼, ਕੌਮ, ਸੱਭਿਆਚਾਰ, ਬੋਲੀ ਤੇ ਕਦਰਾਂ-ਕੀਮਤਾਂ ਪ੍ਰਤੀ ਸੁਚੇਤ ਤੌਰ ਤੇ ਸੁਹਿਰਦ ਹੋਈਏ। ਮਾਨਵੀ ਰਿਸ਼ਤਿਆਂ ਦੀ ਅਹਿਮੀਅਤ ਨੂੰ ਪਛਾਣੀਏ…ਫਿਰ ਹਿੱਕ ਚੌੜੀ ਕਰ ਕੇ ਉੱਚੀ ਉੱਚੀ ਆਖੀਏ…. ਦੁਸਹਿਰਾ ਮੁਬਾਰਕ! ਵਾਹਿਗੁਰੂ ਸੁਮੱਤ ਬਖਸ਼ੇ! ਸਾਰਿਆਂ ਦੇ ਘਰਾਂ ਵਿੱਚ ਖੁਸ਼ੀਆਂ ਦਾ ਵਾਸ ਹੋਵੇ ਤੇ ਦੁੱਖਾਂ ਦਾ ਨਾਸ ਹੋਵੇ! 

ਦੁਸਹਿਰਾ ਮੁਬਾਰਕ!

Dushera special 

​ਜੱਟ ਪਰਾਲੀ ਨੂੰ ਅੱਗ ਲਾਵੇ ਤਾਂ ਪ੍ਰਦੂਸ਼ਣ ਹੁੰਦਾ ਵਾਤਾਵਰਨ

ਖਰਾਬ ਹੁੰਦਾ ਤੇ  ਹਰ 10 -20 ਕਿਲੋਮੀਟਰ ਤੇ ਰਾਵਣ,

ਮੇਘਨਾਥ, ਤੇ ਕੁੰਭਕਰਣ ਦੇ ਪੁਤਲੇ ਜਲਾਏ ਜਾਣੇ ਆ ਤਾਂ ਉਹਦੇ ਨਾਲ

ਪ੍ਰਦੂਸ਼ਣ ਨੀ ਹੁੰਦਾ ਬਾਕੀ ਮੇਰੀ ਨਿਗਾਹ ਚ ਰਾਵਣ ਬਹੁਤ

ਵਧੀਆ ਇਨਸਾਨ ਸੀ ਸੋ  ਰਾਵਣ

ਵਰਗਾ ਭਰਾ ਹਰੇਕ ਕੁੜੀ ਨੂੰ ਮਿਲੇ, ਜਿਸਨੇ ਆਪਣੀ ਭੈਣ

ਦੀ ਬੇਇਜ਼ਤੀ ਦਾ ਬਦਲਾ ਲੈਣ ਲਈ ਆਪਣੇ ਸਾਮਰਾਜ

ਦੀ ਵੀ ਪਰਵਾਹ ਨੀ ਕੀਤੀ ਲੋਕ ਕੰਹਿਦੇ ਰਾਵਣ ਹੰਕਾਰ ਨਾਲ

ਮਰਿਆ ਪਰ ਜੇ ਆਪਣੀ ਭੈਣ ਦੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਹਰੇਕ

ਹੱਦ ਨੂੰ ਟੱਪ ਜਾਣਾ ਹੰਕਾਰ ਹੈ ਤਾਂ ਇਹ ਹੰਕਾਰ ਹਰ ਭਰਾ ਚ

ਹੋਣਾ ਚਾਹੀਦਾ ਰਾਵਣ ਹੰਕਾਰ ਨਾਲ ਨੀ ਰਾਵਣ ਧੋਖੇ ਨਾਲ

ਮਾਰਿਆ ਉਹ ਤਾਂ ਜੇ ਵਿਭਿਸ਼ਣ ਦੋਗਲਾਪਨ

ਨਾ ਦਿਖਾਉਂਦਾ ਤਾਂ ਰਾਵਣ ਕਦੀ ਵੀ ਨੀ ਮਰਨਾ ਸੀ ਪਰ

ਰਾਮ ਵਰਗਾ ਪਤੀ ਕਿਸੇ ਨੂੰ ਨਾ ਮਿਲੇ , ਜਿਸ ਨੇ

ਆਪਣੀ ਪਤਨੀ ਦੀ ਅਗਨੀ ਪ੍ਰੀਖਿਆ ਲਈ ਤੇ ਇੱਕ ਧੋਬੀ ਦੇ ਕਹਿਣ ਤੇ

ਛੱਡ ਦਿੱਤਾ…

                                                                                        :-               ਕੀ ਧੀਆਂ ਨੂੰ ਮਾਰਨ ਵਾਲੇ ਰਾਵਣ ਦੇ ਪੁਤਲੇ ਨੂੰ ਸਾੜਨਗੇ ? 
                     ਜਿਸ ਜੋਸ਼ ਖਰੋਸ਼ ਨਾਲ ਅਸੀ ਰਾਵਣ ਨੂਁ ਸਾੜਦੇ ਹਾਂ ਇਹਨੇ  ਔਗੁਣ ਰਾਵਣ ‘ਚ ਕਿੱਥੇ ਸਨ?

ਅੱਜ ਉਹ ਸਮਾਜ, ਜੋ ਡਰਪੋਕ ਹੈ, ਨਿਰਦਈ ਹੈ, ਪਾਖੰਡੀ ਹੈ, ਦੋਗਲਾ ਹੈ, ਲੁਟੇਰਾ ਹੈ, ਕਾਤਿਲ ਹੈ ਓਹ ਰਾਵਣ ਨੂਁ ਧੂਮ ਧਾਮ ਨਾਲ ਸਾੜਨ ਦੀਆ ਗਲਾਂ ਕਰ ਰਿਹਾ ਹੈ ! ਜਿਨਾਂ ਜੋਸ਼ ਖਰੋਸ਼ ਨਾਲ ਅਸੀ ਰਾਵਣ ਨੂਁ ਸਾੜਦੇ ਹਾਂ ਐਨੇ ਔਗੁਣ ਰਾਵਣ ‘ਚ ਕਿੱਥੇ ਸਨ? ਰਾਵਣ ਤੇ ਚਾਰ ਵੇਦਾਂ ਦਾ ਗਿਆਤਾ ਸੀ, ਉਹ ਤਾਂ ਐਨਾ ਵੱਡਾ ਵਿਗਿਆਨੀ ਸੀ ਕਿ ਉਸ ਕੋਲ ਕਿਸੇ ਸਮੇਂ ਵੀ ਵਰਖਾ ਕਰਵਾਉਂਣ ਦੀ ਸਮੱਰਥਾ ਸੀ। ਏਡੇ ਵੱਡੇ ਗਿਆਨੀ-ਵਿਗਿਆਨੀ ਨੂੰ ਉਹ ਲੋਕ ਫੂਕਣ ਜੋ ਖੁਦ ਪੱਥਰਾਂ, ਪਖੰਡੀਆਂ, ਫਕੀਰਾਂ ਨੂਁ  ਪੂਜਦੇ ਹਨ, ਗੱਲ ਬਣਦੀ ਨਹੀਂ। ਕੇਰਲ ‘ਚ ਰਾਵਣ ਨਹੀਂ ਫੂਕਿਆ ਜਾਂਦਾ। ਤਮਿਲਨਾਢੂ ‘ਚ ਤਾਂ ਰਾਵਣ ਨੂੰ ਪੂਜਿਆ ਜਾਂਦਾ ਹੈ। ਇਸ ਬਾਬਤ ਮੇਰੇ ਇੱਕ ਫੇਸਬੁੱਕੀ ਮਿੱਤਰ ਨੇ ਬੜੀ ਸੋਹਣੀ ਟਿੱਪਣੀ ਦਿੱਤੀ। ਉਹ ਕਹਿਂਦੇ ”ਕੇਰਲ ਵਾਲੇ ਬੜੇ ਪੜੇ-ਲਿਖੇ ਨੇ ਤੇ ਉਨਾਂ ਦੀ ਹਿਸਟਰੀ ‘ਤੇ ਪਕੜ ਬਹੁਤ ਮਜਬੂਤ ਹੈ, ਉਨਾਂ ਨੂੰ ਸਮਝ ਹੈ ਕਿ ਸਾਮਰਾਜਵਦੀ ਕਿਸੇ ਨੂੰ ਬਦਨਾਮ ਕਰਕੇ ਮਾਰਨ ਦੀ ਨੀਤੀ ਵਰਤਦੇ ਆ।” ਮੈਨੂੰ ਇਸ ਟਿੱਪਣੀ ‘ਚ ਵਜ਼ਨ ਨਜ਼ਰ ਆਇਆ; ਕਿਉਂਕਿ ਇਕ ਪਾਸੇ ਸਾਂਨੂੰ ਪੜਾਇਆ ਜਾਂਦਾ ਹੈ ਕਿ ਰਾਵਣ ਬਹੁਤ ਵੱਡਾ ਵਿਦਵਾਨ ਸੀ ਤੇ ਉਸ ਨੇ ਸੀਤਾਹਰਣ ਆਪਣੀ ਭੈਣ ਸਰੂਪਨਖਾ ਦੀ ਬੇਇੱਜਤੀ ਲਈ ਕੀਤਾ ਸੀ। ਦੂਜੇ ਪਾਸੇ ਸਾਨੂੰ ਆਖਿਆ ਜਾਂਦੈ ਕਿ ਰਾਵਣ ਦੇ ਪੁਤਲੇ ਫੂਕੋ, ਇਹ ਬਦੀ ‘ਤੇ ਨੇਕੀ ਦੀ ਜਿੱਤ ਹੈ।

ਇੱਕ ਵਿਦਵਾਨ ਪੰਡਤ ਤੇ ਆਪਣੀ ਅਣਖ ਲਈ ਲੜਨ ਵਾਲੇ ਯੋਧੇ ਨੂੰ ਫੂਕਣਾਂ, ਕੀ ਇਹ ਨੇਕੀ ਹੈ? ਦੂਜੀ ਗੱਲ, ਜਿਹੜੇ ਅਸੀਂ ਰਾਵਣ ਦੇ ਪੁਤਲੇ ਫੂਕਦੇ ਆਂ, ਕੀ ਅਸੀਂ ‘ਨੇਕ’ ਹਾਂ? ਨਹੀਂ, ਅਸੀਂ ਤੇ ਰਾਵਣ ਤੋਂ ਹਜ਼ਾਰਾਂ ਗੁਣਾਂ ਗਏ-ਗੁਜ਼ਰੇ ਆਂ। ਰਾਵਣ ਆਪਣੀ ਭੈਣ ਖ਼ਾਤਰ ਜੂਝਿਆ ਤਾਂ ਸਹੀਂ ਅਸੀਂ ਤਾਂ ਉੱਥੋਂ ਪਿੱਠ ਦੇ ਕੇ ਭੱਜ ਦੌੜਦੇ ਆਂ, ਜਿੱਥੇ ਸੜੀਅਲ ਜਿਹੇ ਦੋ ਗੁੰਡੇ ਕਿਸੇ ਧੀ-ਭੈਣ ਨੂੰ ਬੇਪੱਤ ਕਰ ਰਹੇ ਹੁੰਦੇ ਆ। ਫਿਰ ਫੂਕਿਆ ਕਿਸ ਨੂੰ ਜਾਵੇ, ਰਾਵਣ ਜਾਂ ਸਾਡੇ ਪੁਤਲਿਆਂ ਨੂੰ?

ਰਾਵਣ ਤੇ ਕਰੋੜਾਂ ਸਾਲ ਪਹਿਲਾਂ ਵਿਗਿਆਨ ਦੀ ਨਬਜ਼ ਟਟੋਲ ਗਿਆ ਤੇ ਉਸ ਨੇ ਖੁਦ ਨੂੰ ਮੀਂਹ ਪਾਉਂਣ ਦੇ ਸਮੱਰਥ ਬਣਾ ਲਿਆ ਤੇ ਅਸੀਂ ਅੱਜ ਵੀ ਮੀਂਹ ਲਈ ਚੌਲਾਂ ਦੀਆਂ ਦੇਗਾਂ ਲਾਹੁੰਦੇ ਫਿਰਦੇ ਆਂ। ਫਿਰ ਪੂਜਾ ਕਿਸ ਦੀ ਹੋਵੇ ਰਾਵਣ ਦੀ ਜਾਂ ਸਾਡੀ ਤੇ ਸਾਡੇ ਪੈਦਾ ਕੀਤੇ ‘ਭਗਵਾਨਾਂ’ ਦੀ? ਰਾਵਣ ਦੇ ਕੁਝ ਫੁੱਟ ਦੇ ਪੁਤਲੇ ‘ਚ ਭਰ ਕੇ ਪਟਾਕੇ ਉਸ ਨੂੰ ਅੱਗ ਲਾ ਦੇਣੀ ਤੇ ਫੇਰ ਆਖਣਾ ਜਿੱਤ ਗਈ ਨੇਕੀ, ਇਹ ਨਾ ਹੀ ਨੇਕੀ ਦੀ ਜਿੱਤ ਤੇ ਨਾ ਹੀ ਬਦੀ ਦੀ ਹਾਰ, ਇੰਨਾਂ ਦੀ ਲੜਾਈ ਸਮਾਂਤਰ ਚੱਲਦੀ ਰਹੇਗੀ, ਜਿਸ ਵਿੱਚ ਵਕਤੀ ਤੌਰ ‘ਤੇ ਹਾਰ-ਜਿੱਤ ਹੁੰਦੀ ਹੋਵੇਗੀ ਸਥਾਈ ਨਹੀਂ। ਅਸੀਂ ਰਾਵਣ ਨੂੰ ਅੱਗ ਲਾਕੇ ਘਰ ਨੂੰ ਭੱਜ ਤੁਰਦੇ ਆਂ, ਸ਼ਾਇਦ ‘ਨੇਕੀ’ ਨੂੰ ਨੀਂਦ ਆ ਰਹੀ ਹੁੰਦੀ ਐ। ਇਸ ਲਈ ਸ੍ਰੀਮਤੀ ‘ਨੇਕੀ’ ਇਹ ਵੀ ਨਹੀਂ ਦੇਖਦੀ ਕਿ ਅਸਲੀ ਰਾਵਣ ਕਿੱਥੇ ਬੈਠੇ ਆ।

ਅਸਲੀ ਰਾਵਣ ਤਾਂ ਦੁਸਿਹਰਾ ਮੰਚ ‘ਤੇ ਗੰਨਮੈਨਾਂ ਦੀ ਛਾਂ ਬੈਠੇ ਹੁੰਦੇ ਨੇ, ਜੋ ਲਾਲ ਬੱਤੀ ਵਾਲੀ ਕਾਰ ‘ਚ ਆਏ ਹੁੰਦੇ ਆ। ਕਦੇ ਕੀਤੀ ਆ ਨੇਕੀ ਨੇ ਇੰਨਾਂ ਰਾਵਣਾਂ ਨੂੰ ਘੇਰ ਕੇ ਫੂਕਣ ਦੀ ਕੋਸ਼ਿਸ਼? ਇਹ ਕੈਸੀ ਨੇਕੀ ਦੀ ਜਿੱਤ ਹੈ ਕਿ ਰਾਵਣ ਫੂਕ ਕੇ ਨਾਲ ਦੀ ਨਾਲ ਬੋਤਲਾਂ ਖੁੱਲ ਜਾਂਦੀਆਂ ਨੇ, ਝੂਠਾਂ ਦੀ ਬਰਸਾਤ ਅਰੰਭ ਹੋ ਜਾਂਦੀ ਹੈ, ਸਵੇਰੇ ਉੱਠ ਕੇ ਫੇਰ ਲੋਕਾਂ ਨੂੰ ਲੁੱਟਣ ਦਾ ਸਿਲਸਿਲਾ ਚੱਲ ਪੈਂਦੈਂ। ਰਾਵਣ ਨੂੰ ਫੂਕ ਕੇ ਅਗਲੇ ਦਿਨ ਜਦੋਂ ਸਰਮਾਏਦਾਰ ਕਿਰਤੀਆਂ ਦੇ ਹੱਕ ਖਾਂਦੇ ਨੇ, ਪਤਾ ਨਹੀ ਕਿਉਂ ਇੰਨਾਂ ਨੂੰ ਮੁਰਦਾਰ ਦਾ ਮੁਸ਼ਕ ਨਹੀਂ ਆਉਂਦਾ? ਸਾਰੇ ਸ਼ਹਿਰ ‘ਚੋਂ ਉਗਰਾਹੀ ਕਰਕੇ ਪੁਤਲੇ ਖੜੇ ਕੀਤੇ ਜਾਂਦੇ ਆ, ਫੇਰ ਦਸਾਂ ਸਿਰਾਂ ਵਾਲੇ ਰਾਵਣ ਨੂੰ ਫੂਕ ਕੇ ਪਿਟਿਆ ਜਾਂਦਾ ”ਨੇਕੀ ਜਿੱਤਗੀ..ਨੇਕੀ  ਜਿੱਤਗੀ”। ਨਹੀਂ, ਰਾਵਣ ਦਾ ਇੱਕ ਬੇਜਾਨ ਪੁਤਲਾ ਫ਼ੂਕ ਕੇ ਅਸੀਂ ਜਿੱਤ ਨਹੀਂ ਪਾਈ ਬਦੀ ‘ਤੇ,  ਬਲਕਿ ਜਿੱਤ ਦਾ ਭਰਮ ਪਾਇਆ ਹੈ; ਕਿਉਂਕਿ ਅੱਜ ਕਰੋੜਾਂ ਰਾਵਣ ਦਨ-ਦਨਾਉਂਦੇ ਫਿਰਦੇ ਨੇ। ਅਸੀ ਸਿਰਫ ਮੈਦਾਨ ਵਿਚ ਤਮਾਸ਼ਾ ਦੇਖਣ ਜਾਂਦੇ ਹਾਂ ! ਕੁਝ ਹੱਦ ਤੱਕ ਰਾਵਣ ਨੂਁ ਸਾੜਨ ਦੇ ਬਹਾਨੇ ਆਸ਼ਿਕੀ ਦਾ ਦੌਰ ਚਲਦਾ ਰਹਿਂਦਾ ਹੈ ! ਰੇਹੜੀਆਂ ਵਾਲਿਆਂ ਨੂਁ ਕਮਾਈ ਦਾ ਸਾਧਨ ਮਿਲ ਜਾਂਦਾ ਹੈ

ਜੇ ਰਾਵਣ ਨੂੰ ਅਸੀਂ ਬੁਰਾਈ ਦਾ ਪ੍ਰਤੀਕ ਬਣਾਇਆ ਹੈ ਤਾਂ ਫੇਰ ਧੀਆਂ ਨੂੰ ਨੋਚ ਰਹੇ ਬਲਾਤਾਕਾਰੀ, ਦੇਸ਼ ਦੀ ਰੱਤ ਚੂਸ ਰਹੇ ਲੀਡਰ, ਕੁਰਸੀਆਂ ‘ਤੇ ਬਹਿ ਕੇ ਲੁੱਟ ਮੁਚਾਉਂਦੇ ਬਾਬੂ, ਲੋਕਾਂ ਦੀਆਂ ਧੀਆਂ ਮਾਰਨ ਵਾਲੇ ਕੌਂਣ ਹਨ ? ਦਰਅਸਲ, ਅਸਲੀ ਰਾਵਣ ਤਾਂ ਇਹੀ ਹਨ, ਪਰ ਸੁੱਤੇ ਲੋਕ ਇੰਨਾਂ ਨੂੰ ਫੂਕਣ ਦੀ ਥਾਂ ਪੁਤਲਿਆਂ ਵੱਲ ਭੱਜ ਤੁਰਦੇ ਆ। ਅਰਬਾਂ ਰੁਪਿਆ ਅਸੀਂ ਹਰ ਸਾਲ ਦੁਸਿਹਰੇ, ਨਗਰ ਕੀਰਤਨਾਂ ਤੇ ਜਲੂਸਾਂ ‘ਤੇ ਰੋੜਦੇ ਹਾਂ, ਕੀਮਤੀ ਟਾਈਮ ਗੁਆਉਂਦੇ ਹਾਂ। ਜਿਵੇਂ ਅਸੀਂ ਦੁਸਿਹਰਾ ਗਰਾਊਂਡ ‘ਚ ਤਮਾਸ਼ਾ ਦੇਖਣ ਲਈ ‘ਕੱਠੇ ਹੁੰਦੇ ਹਾਂ , ਜੇਕਰ ਏਦਾਂ ਅਸੀਂ ਭ੍ਰਿਸ਼ਟਾਚਾਰੀ, ਬਲਾਤਕਾਰੀ ਅਤੇ ਚੋਰਾਂ ਖਿਲਾਫ਼ ‘ਕੱਠੇ ਹੋ ਕੇ ਲੜੀਏ ਤਾਂ ਮੈਨੂੰ ਨੀਂ ਲੱਗਦਾ ਕਿ ਫੇਰ ਸਾਨੂੰ ਰਾਵਣ ਦੇ ਪੁਤਲੇ ਫੂਕਣ ਦੀ ਲੋੜ ਰਹੇਗੀ ਬਲਕਿ ਫੇਰ ਅਸੀਂ ਸੱਚਮੁਚ ਬਦੀ ਦਾ ਨਾਸ਼ ਕਰ ਸਕਦੇ ਹਾਂ।

> >

> > ਪਰ ਇਹ ਤਾਂ ਹੀ ਸੰਭਵ ਹੈ ਜੇ ਪਹਿਲਾਂ ਅਸੀਂ ਆਪਣੇ ਅੰਦਰ ਦਾ ਰਾਵਣ ਮਾਰੀਏ। ਸਾਡਾ ਅੰਦਰਲਾ ਰਾਵਣ ਤਾਂ ਮੌਕੇ ਦੀ ਤਲਾਸ਼ ‘ਚ ਰਹਿੰਦਾ ਹੈ। ਜਿੱਥੇ ਮੌਕਾ ਮਿਲਿਆ ਉੱਥੇ ਕਰ ਦਿੱਤਾ ਬਲਾਤਕਾਰ, ਉੱਥੇ ਕਰ ਲਈ ਹੱਮਕਾਰੀ, ਉੱਥੇ ਲੁੱਟ ਲਿਆ ਦੇਸ਼। ਇੱਕ ਰਾਵਣ ਨੂੰ ਦੂਜੇ ਰਾਵਣ ਦਾ ਪੁਤਲਾ ਫੂਕਣ ਦਾ ਕੋਈ ਹੱਕ ਨਹੀਂ। ਆਓ! ਸਾਰੇ ਅੰਦਰਲਾ ਰਾਵਣ ਮਾਰ ਕੇ ਉਨਾਂ ਕਰੋੜਾਂ ਰਾਵਣਾਂ ਨੂੰ ਫ਼ੂਕਣ ਤੁਰੀਏ, ਜੋ ਸਾਡੇ ਸਮਾਜ ਨੂੰ ਨਰਕ-ਕੁੰਡ ਬਣਾਈ ਬੈਠੇ ਹਨ।